ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 10ਵੀਂ ਕਲਾਸ ਦੇ ਨਤੀਜੇ ਅੱਜ ਦੁਪਹਿਰ ਲਗਭਗ 12:30 ਵਜੇ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। ਪੰਜਾਬ ਭਰ ਦੇ ਲੱਖਾਂ ਵਿਦਿਆਰਥੀ ਤੇ ਮਾਪੇ ਬੇਸਬਰੀ ਨਾਲ ਰਿਜ਼ਲਟ ਦੀ ਉਡੀਕ ਕਰ ਰਹੇ ਹਨ।

ਇਸ ਵਾਰ ਨਤੀਜੇ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਕਈ ਸਕੂਲਾਂ ਵਿੱਚ ਪਹਿਲਾਂ ਤੋਂ ਹੀ ਮਿੱਠਾਈਆਂ ਅਤੇ ਸੈਲੀਬ੍ਰੇਸ਼ਨ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।
ਵਿਦਿਆਰਥੀ ਆਪਣਾ ਰਿਜ਼ਲਟ PSEB ਦੀ ਅਧਿਕਾਰਿਕ ਵੈਬਸਾਈਟ ‘ਤੇ ਰੋਲ ਨੰਬਰ ਦੀ ਮਦਦ ਨਾਲ ਚੈਕ ਕਰ ਸਕਣਗੇ।
📌 ਜ਼ਰੂਰੀ ਗੱਲਾਂ:
ਰੋਲ ਨੰਬਰ ਪਹਿਲਾਂ ਤੋਂ ਤਿਆਰ ਰੱਖੋ
ਰਿਜ਼ਲਟ ਲਗਭਗ 12:30 ਵਜੇ ਆ ਸਕਦਾ ਹੈ
ਵੈਬਸਾਈਟ ‘ਤੇ ਭਾਰੀ ਟ੍ਰੈਫਿਕ ਹੋ ਸਕਦਾ ਹੈ
ਰਿਜ਼ਲਟ ਖੁਲ੍ਹਣ ਵਿੱਚ ਸਮਾਂ ਲੱਗ ਸਕਦਾ ਹੈ