ਲੁਧਿਆਣਾ: ਹਾਲ ਹੀ ਵਿੱਚ “ਪੰਜਾਬ ਸਟੇਟ ਡੀਅਰ 200 ਮੰਥਲੀ ਲਾਟਰੀ” ਦਾ ਡਰਾਅ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਵਿੱਚ ਆਯੋਜਿਤ ਕੀਤਾ ਗਿਆ। ਇਸ ਡਰਾਅ ਵਿੱਚ 1.50 ਕਰੋੜ ਰੁਪਏ ਦਾ ਪਹਿਲਾ ਇਨਾਮ ਭਗਵਾਨਸਰ ਦੇ ਰਹਿਣ ਵਾਲੇ ਨਰੇਸ਼ ਮਹਿਰਾ ਦੇ ਨਾਂ ਨਿਕਲਿਆ।
ਜੇਤੂ ਨਰੇਸ਼ ਮਹਿਰਾ ਨੇ ਦੱਸਿਆ ਕਿ ਉਹ ਇੱਕ ਸਧਾਰਣ ਪਰਿਵਾਰ ਨਾਲ ਸਬੰਧਿਤ ਹਨ ਅਤੇ ਇਸ ਸਮੇਂ ਪੇਪਸੀਕੋ ਕੰਪਨੀ ਵਿੱਚ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਕਰੀਬ 6 ਮਹੀਨੇ ਪਹਿਲਾਂ ਉਨ੍ਹਾਂ ਨੇ ਆਪਣੀ ਕਿਸਮਤ ਅਜ਼ਮਾਉਣ ਲਈ ਲਾਟਰੀ ਟਿਕਟਾਂ ਖਰੀਦਣੀ ਸ਼ੁਰੂ ਕੀਤੀ ਸੀ। ਹੁਣ ਇਹ ਵੱਡੀ ਜਿੱਤ ਉਨ੍ਹਾਂ ਲਈ ਖੁਸ਼ੀ ਦਾ ਵੱਡਾ ਮੌਕਾ ਬਣੀ ਹੈ।
ਇਸ ਸਬੰਧੀ ਲਾਟਰੀ ਵਿਕਰੇਤਾ ਸ਼ਾਮ ਸੁੰਦਰ ਭਨੋਟ ਨੇ ਦੱਸਿਆ ਕਿ ਇਸ ਮਹੀਨੇ ਦਾ ਸਭ ਤੋਂ ਵੱਡਾ ਖਿੱਚ “ਪੰਜਾਬ ਸਟੇਟ ਡੀਅਰ ਮਈ ਡੇ ਬੰਪਰ” ਲਾਟਰੀ ਹੈ। ਲੋਕ ਇਸ ਡਰਾਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਬੰਪਰ ਦਾ ਪਹਿਲਾ ਇਨਾਮ 3 ਕਰੋੜ ਰੁਪਏ ਨਿਰਧਾਰਤ ਕੀਤਾ ਗਿਆ ਹੈ, ਅਤੇ ਡਰਾਅ 16 ਮਈ ਨੂੰ ਕੱਢਿਆ ਜਾਣਾ ਹੈ।
