Site icon TOP ਪੰਜਾਬ

ਅਦਾਲਤ ਚ ਕਾਤਲ ਨੂੰ ਗੋਲੀ  ਮਾਰ ਕੇ ਲਿਆ ਧੀ ਦਾ ਬਦਲਾ

ਅੱਜ ਤੁਹਾਨੂੰ ਇੱਕ ਅਜਿਹੀ ਮਾਂ ਦਿਖਾਉਣ ਜਾ ਰਹੇ
ਹਾਂ ਜਿਸਨੇ ਧੀ ਦਾ ਬਦਲਾ ਲੈਣ ਲਈ ਕੋਰਟ ਚ ਗੋਲੀ
ਚਲਾ ਕੇ ਠੋਕ ਦਿੱਤਾ ਸੀ ਕਾਤਿਲ

ਕਹਿੰਦੇ ਨੇ ਜਦੋਂ
ਸਿਰ ਤੋਂ ਪਾਣੀ ਲੰਘ ਜਾਵੇ ਫਿਰ ਹਥਿਆਰ ਚੁੱਕਣੇ
ਪੈਂਦੇ ਆ ਜਦੋਂ ਜਜ਼ਬਾਤ ਜਿਉਣ ਨਹੀਂ ਦਿੰਦੇ ਤੇ
ਅਣਖ ਵੰਗਾਰ ਦੀ ਹੋਵੇ ਉਦੋਂ ਕਈ ਬੰਦੇ ਦੋਸੀ ਨੂੰ
ਫਿਰ ਆਪ ਸਜ਼ਾ ਦੇ ਦਿੰਦੇ ਨੇ |

ਗੱਲ ਆ Marianne Bachmeier ਦੀ ਜੋ ਜਰਮਨੀ ਦੀ ਰਹਿਣ ਵਾਲੀ ਸੀ ਜਿਸ ਦੀ  ਇੱਕ ਧੀ Annaਸੀ। ਜਿਸ ਦੀ ਉਮਰ ਤਕਰੀਬਨ 7 ਕੁ  ਸਾਲ ਸੀ। ਬਹੁਤ ਪਿਆਰ ਕਰਦੀ ਸੀ Marianne ਧੀ ਆਪਣੀ
ਨੂੰ ਪਰ ਤੁਹਾਨੂੰ ਪਤਾ ਕਿ ਦੁਨੀਆਂ ਤੇ ਕਈ ਇਨਸਾਨ
ਦੇ ਰੂਪ ਚ ਰਾਕਸ਼ਸ ਵੀ ਰਹਿੰਦੇ ਆ। ਸੋ ਇੱਕ ਰਾਕਸ਼ਸ
Klaus Grabowski ਸੀ। ਜਿਸ ਨੇ ਸੱਤ ਸਾਲ ਦੀ
ਮਾਸੂਮ ਧੀ ਦਾ ਰੇਪ ਕਰਕੇ ਉਸ ਨੂੰ ਮਾਰ ਦਿੱਤਾ।


ਤਕਰੀਬਨ ਕੁਝ ਮਹੀਨਿਆਂ ਬਾਅਦ ਸੰਨ ਸੀ 1981
ਲਿਊਬੈਕ ਰੀਜਨਲ ਕੋਰਟ ਕਾਤਲ ਨੂੰ ਅਦਾਲਤ ਵਿੱਚ
ਲਿਆਂਦਾ ਗਿਆ। Anna ਦੀ ਮਾਂ ਪਹਿਲੀ ਕਤਾਰ ਚ
ਬੈਠੀ ਹੋਈ ਸੀ। ਮਾਂ ਦਾ ਦਿਲ ਪੱਥਰ ਵਰਗਾ ਚਿਹਰਾ
ਗੁੱਸੇ ਚ ਤੇ ਜੇਬ ਚ ਸੀ ਇੱਕ ਪਿਸਤੌਲ ਕਾਤਲ ਹੱਸ
ਰਿਹਾ ਸੀ ਜਿਵੇਂ ਉਸਨੂੰ ਕੋਈ ਪਛਤਾਵਾ ਹੀ ਨਾ
ਹੋਵੇ ਪਰ ਉਦੋਂ ਮਾਂ ਦਾ ਸਬਰ ਖਤਮ ਹੋ ਗਿਆ ।


Marianne ਉੱਠੀ ਤੇ ਉਸਨੇ ਜੇਬ ਚ ਹੱਥ ਪਾਇਆ ਆਪਣੀ
ਧੀ ਨੂੰ ਚੇਤੇ ਕਰਕੇ ਪਹਿਲੀ ਗੋਲੀ ਚਲਾਈ ਲੋਕ ਖੜੇ
ਹੋਏ ਚਿੱਕਾਂ ਦੀ ਆਵਾਜ਼ ਆਈ ਫਿਰ ਦੂਜੀ ਗੋਲੀ ਤੇ
ਤੀਜੀ ਗੋਲੀ ਇੰਜ 7 ਗੋਲੀਆਂ ਚਲੀਆਂ ਜਿਨਾਂ
ਚੋਂ 6 ਗੋਲੀਆਂ ਨੇ ਦੋਸੀ ਨੂੰ ਖਿਲਾਰ ਕੇ ਰੱਖ
ਦਿੱਤਾ। ਬਦਲਾ ਲੈਣ ਵਾਲੀ ਇਸ ਮਾਂ ਨੂੰ ਇਸ ਬਹਾਦਰ
ਲੇਡੀ ਨੂੰ 6 ਸਾਲ ਦੀ ਸਜ਼ਾ ਹੋਈ ਪਰ ਲਗਭਗ 3
ਸਾਲ ਜੇਲ ਕੱਟਣ ਤੋਂ ਬਾਅਦ ਉਸਨੂੰ ਪੈਰੋਲ ਮਿਲ ਗਈ

ਪਰ ਇੱਕ ਮਾਂ ਨੇ ਆਪਣੀ ਧੀ ਦਾ ਬਦਲਾ ਲੈ ਲਿਆ
ਨਹੀਂ ਤਾਂ ਇਹਨਾਂ ਕੋਟ ਕਚਹਿਰੀਆਂ ਚ ਕਈ ਕਈ ਸਾਲ
ਲੰਘ ਜਾਂਦੇ ਆ ਦੋਸ਼ੀ ਨੂੰ ਸਜ਼ਾ ਦਵਾਉਂਦੇ ਤੇ ਕਈ
ਵੇਲੇ ਦੋਸ਼ੀ ਨੂੰ ਸਜ਼ਾ ਮਿਲਦੇ ਮਿਲਦੇ ਬੰਦਾ ਆਪ ਹੀ
ਬੁੱਢਾ ਹੋ ਜਾਂਦਾ ਹੈ ਜਾਂ ਮਰ ਜਾਂਦਾ ਹੈ।

ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਮਾਂ ਵੱਲੋਂ
ਕਮੈਂਟ ਕਰਕੇ ਜਰੂਰ ਦੱਸਿਓ ਵੀ ਇਸ ਮਾਂ ਨੇ ਜੋ
ਕੀਤਾ ਸਹੀ ਕੀਤਾ ਤੇ ਇਸ ਮਾਂ ਦੀ ਬਹਾਦਰੀ ਲਈ ਇਸ
ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ
ਕਰਿਓ ਰੱਬ ਰਾਖਾ

Exit mobile version