ਪੰਜਾਬੀ ਫਿਲਮ ਇੰਡਸਟਰੀ ਲਈ ਅੱਜ ਦਾ ਦਿਨ ਬਹੁਤ ਹੀ ਦੁਖਦਾਈ ਹੈ…
ਪੰਜਾਬੀ ਹਾਸੇ ਤੇ ਮਨੋਰੰਜਨ ਦੀ ਦੁਨੀਆ ਦਾ ਇੱਕ ਚਮਕਦਾ ਚਿਰਾਗ ਬੁਝ ਗਿਆ ਹੈ।
‘ਮੇਲ ਕਰਾਦੇ ਰੱਬਾ’, ‘ਜੱਟ ਐਂਡ ਜੂਲੀਅਟ’, ‘ਕੈਰੀ ਆਨ ਜੱਟਾ’, ‘ਗੋਲਕ ਬੁਗਨੀ ਬੈਂਕ ਤੇ ਬਟੂਆ’ ਵਰਗੀਆਂ ਹਿੱਟ ਫਿਲਮਾਂ ਨਾਲ ਸਾਨੂੰ ਹਾਸੇ ਦੇ ਸਮੁੰਦਰ ‘ਚ ਡੁੱਬੋਣ ਵਾਲੇ, ਲੱਖਾਂ ਚਿਹਰਿਆਂ ‘ਤੇ ਮੁਸਕਾਨ ਬਖ਼ਸ਼ਣ ਵਾਲੇ ਅਦਾਕਾਰ ਤੇ ਕਾਮੇਡੀਅਨ ਜਸਵਿੰਦਰ ਭੱਲਾ ਜੀ ਹੁਣ ਸਾਡੇ ਵਿਚ ਨਹੀਂ ਰਹੇ।
ਜੀ ਹਾਂ…ਦਰਅਸਲ ਭੱਲਾ ਸਾਹਿਬ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਅੱਜ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਉਨ੍ਹਾਂ ਨੇ ਆਪਣਾ ਆਖਰੀ ਸਾਹ ਲਿਆ। ਉਨ੍ਹਾਂ ਦੀ ਉਮਰ ਲਗਭਗ 65 ਸਾਲ ਸੀ।
ਉਨ੍ਹਾਂ ਦੇ ਸਸਕਾਰ ਦੀ ਰਸਮ ਕੱਲ੍ਹ ਮੋਹਾਲੀ ਦੇ ਬਲੌਂਗੀ ਵਿਚ ਹੋਵੇਗੀ, ਜਿੱਥੇ ਪਰਿਵਾਰ, ਦੋਸਤ ਅਤੇ ਪੂਰਾ ਪੰਜਾਬੀ ਮਨੋਰੰਜਨ ਜਗਤ ਆਪਣੇ ਇਸ ਮਹਾਨ ਸਿਤਾਰੇ ਨੂੰ ਨਮ ਅੱਖਾਂ ਨਾਲ ਵਿਦਾਈ ਦੇਵੇਗਾ।
ਜਸਵਿੰਦਰ ਭੱਲਾ ਸਿਰਫ਼ ਇੱਕ ਕਾਮੇਡੀਅਨ ਨਹੀਂ ਸਨ…ਉਹ ਲੋਕਾਂ ਦੇ ਦਿਲਾਂ ਦਾ ਹਿੱਸਾ ਸਨ। ਉਹ ਆਪਣੀ ਹਾਸੇ ਭਰੀ ਅਦਾਕਾਰੀ ਨਾਲ ਸਾਨੂੰ ਜੀਵਨ ਦੀਆਂ ਚਿੰਤਾਵਾਂ ਭੁਲਾਉਂਦੇ ਰਹੇ। ਉਨ੍ਹਾਂ ਦੇ ਛੱਡ ਜਾਣ ਨਾਲ ਪੰਜਾਬੀ ਫਿਲਮ ਇੰਡਸਟਰੀ ‘ਚ ਇੱਕ ਵੱਡੀ ਖਾਲੀ ਥਾਂ ਬਣ ਗਈ ਹੈ, ਜੋ ਕਦੇ ਭਰ ਨਹੀਂ ਸਕੇਗੀ।
ਅੱਜ ਪੰਜਾਬ ਦੇ ਹਰ ਘਰ ਵਿਚ, ਜਿੱਥੇ ਵੀ ਭੱਲਾ ਸਾਹਿਬ ਦੀਆਂ ਫਿਲਮਾਂ ਚੱਲਦੀਆਂ ਸਨ, ਉੱਥੇ ਇਕ ਖ਼ਾਮੋਸ਼ੀ ਹੈ…ਪਰ ਉਹ ਹਾਸਾ, ਉਹ ਖੁਸ਼ੀ ਜੋ ਉਹ ਸਾਨੂੰ ਦੇ ਗਏ ਹਨ, ਉਹ ਸਦੀਵਾਂ ਜਿੰਦਾ ਰਹੇਗੀ।
🙏 ਰੱਬ ਉਨ੍ਹਾਂ ਦੀ ਆਤਮਾ ਨੂੰ ਆਪਣੀ ਚਰਨ-ਸ਼ਰਨ ਵਿਚ ਥਾਂ ਦੇਵੇ।
Jaswinder Bhalla ਨਹੀਂ ਰਹੇ 🙏😢

