ਚੰਡੀਗੜ੍ਹ: ਪੰਜਾਬ ਦੇ ਸਰਪੰਚਾਂ ਲਈ ਇੱਕ ਵੱਡੀ ਖ਼ੁਸ਼ਖ਼ਬਰੀ ਸਾਹਮਣੀ ਆਈ ਹੈ। ‘ਕੌਮੀ ਪੰਚਾਇਤੀ ਰਾਜ ਦਿਵਸ’ ਦੇ ਮੌਕੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਹੁਣ ਸਰਪੰਚਾਂ ਨੂੰ ਹਰ ਮਹੀਨੇ 2000 ਰੁਪਏ ਦੀ ਤਨਖ਼ਾਹ ਦਿੱਤੀ ਜਾਵੇਗੀ।
ਇਹ ਐਲਾਨ ਚੰਡੀਗੜ੍ਹ ‘ਚ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਕੀਤਾ ਗਿਆ, ਜਿੱਥੇ CM ਮਾਨ ਨੇ ਖੁਦ ਮੰਨਿਆ ਕਿ ਪਿਛਲੀਆਂ ਸਰਕਾਰਾਂ ਨੇ 1200 ਰੁਪਏ ਮਹੀਨਾਵਾਰ ਦੇਣ ਦੀ ਗੱਲ ਤਾਂ ਕੀਤੀ, ਪਰ ਸਰਪੰਚਾਂ ਦੇ ਹਿੱਸੇ ਅਸਲ ਵਿਚ ਕੁਝ ਵੀ ਨਹੀਂ ਆਇਆ। ਇਹੀ ਨਹੀਂ, 2019 ‘ਚ ਤਾਂ ਇਹ ਭੱਤਾ ਮੁਕੰਮਲ ਤੌਰ ‘ਤੇ ਬੰਦ ਕਰ ਦਿੱਤਾ ਗਿਆ ਸੀ।
CM ਮਾਨ ਨੇ ਕਿਹਾ ਕਿ ਪੰਜਾਬ ਦੇ ਗ੍ਰਾਮੀਣ ਤੰਤ ਦੇ ਰੀੜ੍ਹ ਦੀ ਹੱਡੀ ਬਣੇ ਸਰਪੰਚਾਂ ਨੂੰ ਮੁੜ ਇਜ਼ਤ ਮਿਲੇਗੀ ਅਤੇ ਉਹਨਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚੇਗੀ। ਨਵੀਂ ਯੋਜਨਾ ਤਹਿਤ, ਨਾ ਸਿਰਫ਼ ਵਧੀ ਹੋਈ ਰਕਮ ਦਿੱਤੀ ਜਾਵੇਗੀ, ਸਗੋਂ ਪੁਰਾਣੇ ਬਕਾਏ ਵੀ ਭੁਗਤਾਨ ਕੀਤੇ ਜਾਣਗੇ, ਤਾਂ ਜੋ ਕਿਸੇ ਵੀ ਸਰਪੰਚ ਨੂੰ ਅਦਾਲਤਾਂ ਦੇ ਚੱਕਰ ਨਾ ਲਗਾਉਣੇ ਪੈਣ।
ਉਨ੍ਹਾਂ ਇਹ ਵੀ ਇਸ਼ਾਰਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਰਕਮ ਹੋਰ ਵੀ ਵਧਾਈ ਜਾ ਸਕਦੀ ਹੈ, ਜੇਕਰ ਸਰਪੰਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਪਿੰਡਾਂ ਦੀ ਤਰੱਕੀ ਲਈ ਨਿਭਾਵਾਂ ਯੋਗ ਕੰਮ ਕਰਦੇ ਰਹੇ।
ਇਹ ਫੈਸਲਾ ਨਾ ਸਿਰਫ਼ ਇੱਕ ਵਿੱਤੀ ਸਹੂਲਤ ਹੈ, ਸਗੋਂ ਗ੍ਰਾਮ ਪੰਚਾਇਤਾਂ ਦੀ ਮਹੱਤਤਾ ਨੂੰ ਮੰਨਤਾ ਦੇਣ ਵੱਲ ਇਕ ਵੱਡਾ ਕਦਮ ਵੀ ਹੈ।
CM ਮਾਨ ਨੇ ਸੁਣਾਈ ਖ਼ੁਸ਼ਖ਼ਬਰੀ – ਹੁਣ ਸਰਪੰਚਾਂ ਨੂੰ ਮਿਲਣਗੇ 2000 ਰੁਪਏ ਮਹੀਨਾ

