ਬਾਬਾ ਵੇਂਗਾ, ਜੋ ਆਪਣੀਆਂ ਅਚੂਕ ਭਵਿੱਖਬਾਣੀਆਂ ਲਈ ਦੁਨੀਆ ਭਰ ਵਿੱਚ ਮਸ਼ਹੂਰ ਹਨ, ਭਾਵੇਂ ਹੁਣ ਸਾਡੇ ਵਿਚਕਾਰ ਨਹੀਂ ਹਨ, ਪਰ ਉਨ੍ਹਾਂ ਦੀਆਂ ਗੱਲਾਂ ਅੱਜ ਵੀ ਲੋਕਾਂ ਦੀ ਜ਼ਿੰਦਗੀ ਉੱਤੇ ਡੂੰਘਾ ਅਸਰ ਪਾ ਰਹੀਆਂ ਹਨ। ਆਪਣੇ ਜੀਵਨ ਦੌਰਾਨ ਉਨ੍ਹਾਂ ਨੇ ਕੁਦਰਤੀ ਆਫ਼ਤਾਂ, ਜੰਗਾਂ ਅਤੇ ਵੱਡੇ ਗਲੋਬਲ ਘਟਨਾਵਾਂ ਤੋਂ ਲੈ ਕੇ ਆਮ ਜਨਤਾ ਦੀ ਕਿਸਮਤ ਤੱਕ ਬਹੁਤ ਕੁਝ ਪਹਿਲਾਂ ਹੀ ਦੱਸ ਦਿੱਤਾ ਸੀ। ਬਾਬਾ ਵੇਂਗਾ ਨੇ ਸਾਲ 2025 ਬਾਰੇ ਵੀ ਕਈ ਵੱਡੀਆਂ ਭਵਿੱਖਬਾਣੀਆਂ ਕੀਤੀਆਂ ਹਨ। ਉਨ੍ਹਾਂ ਦੇ ਅਨੁਸਾਰ, 2025 ਵਿੱਚ ਚਾਰ ਰਾਸ਼ੀਆਂ ਵਾਲੇ ਲੋਕਾਂ ਦੀ ਕਿਸਮਤ ਚਮਕ ਸਕਦੀ ਹੈ। ਆਓ ਜਾਣੀਏ ਕਿਹੜੀਆਂ ਹਨ ਉਹ ਰਾਸ਼ੀਆਂ:
1. ਬ੍ਰਿਖ ਰਾਸ਼ੀ
ਬਾਬਾ ਵੇਂਗਾ ਨੇ ਕਿਹਾ ਹੈ ਕਿ 2025 ਵਿੱਚ ਬ੍ਰਿਖ ਰਾਸ਼ੀ ਵਾਲਿਆਂ ਉੱਤੇ ਮਾਂ ਲਕਸ਼ਮੀ ਦੀ ਖਾਸ ਕਿਰਪਾ ਰਹੇਗੀ। ਇਹ ਰਾਸ਼ੀ ਦੇ ਲੋਕ ਆਪਣੇ ਦ੍ਰਿੜ ਇਰਾਦੇ, ਮੇਹਨਤ ਅਤੇ ਹਿੰਮਤ ਨਾਲ ਪਛਾਣੇ ਜਾਂਦੇ ਹਨ। ਇਸ ਸਾਲ ਗ੍ਰਹਿ-ਨਕਸ਼ਤ੍ਰਾਂ ਦੀ ਸਥਿਤੀ ਅਨੁਸਾਰ, ਉਨ੍ਹਾਂ ਨੂੰ ਵੱਡੇ ਵਿੱਤੀ ਲਾਭ ਹੋਣਗੇ। ਜਿਹੜੇ ਕਾਰੋਬਾਰ ਕਰਦੇ ਹਨ ਉਨ੍ਹਾਂ ਨੂੰ ਨਵੇਂ ਮੌਕੇ ਮਿਲ ਸਕਦੇ ਹਨ ਅਤੇ ਨੌਕਰੀਪੇਸ਼ਾ ਲੋਕਾਂ ਨੂੰ ਤਰੱਕੀ ਅਤੇ ਇਨਾਮ ਮਿਲਣ ਦੀ ਸੰਭਾਵਨਾ ਹੈ।
2. ਸਿੰਘ ਰਾਸ਼ੀ
ਸਿੰਘ ਰਾਸ਼ੀ ਦੇ ਲੋਕਾਂ ਲਈ ਵੀ 2025 ਖਾਸ ਹੋਣ ਵਾਲਾ ਹੈ। ਬਾਬਾ ਵੇਂਗਾ ਦੇ ਅਨੁਸਾਰ, ਸੂਰਜ ਦੀ ਮਿਹਰ ਨਾਲ ਇਸ ਰਾਸ਼ੀ ਦੇ ਲੋਕਾਂ ਦੇ ਸਿਤਾਰੇ ਚਮਕਣਗੇ। ਉਨ੍ਹਾਂ ਦੀ ਲੀਡਰਸ਼ਿਪ ਯੋਗਤਾ ਅਤੇ ਆਤਮ-ਵਿਸ਼ਵਾਸ ਉਨ੍ਹਾਂ ਨੂੰ ਫੈਸ਼ਨ, ਮਨੋਰੰਜਨ, ਕਾਰੋਬਾਰ ਜਾਂ ਨਵੇਂ ਪ੍ਰੋਜੈਕਟਾਂ ਵਿੱਚ ਵਧੀਆ ਮੌਕੇ ਦੇਵੇਗਾ। ਉਨ੍ਹਾਂ ਦੀ ਮਿਹਨਤ ਨੂੰ ਨਾਮ ਤੇ ਦੌਲਤ ਮਿਲ ਸਕਦੀ ਹੈ। ਨਵੇਂ ਸੌਦੇ ਤੇ ਨਵੀਆਂ ਸ਼ੁਰੂਆਤਾਂ ਲਈ ਇਹ ਸਾਲ ਬਹੁਤ ਹੀ ਲਾਭਦਾਇਕ ਸਾਬਤ ਹੋਵੇਗਾ।
3. ਬ੍ਰਿਸ਼ਚਕ ਰਾਸ਼ੀ
ਬ੍ਰਿਸ਼ਚਕ ਰਾਸ਼ੀ, ਜਿਸਦਾ ਸਵਾਮੀ ਪਲੂਟੋ ਹੈ, 2025 ਵਿੱਚ ਵਿੱਤੀ ਤੌਰ ਤੇ ਮਜ਼ਬੂਤ ਹੋਵੇਗੀ। ਬਾਬਾ ਵੇਂਗਾ ਦੀ ਭਵਿੱਖਬਾਣੀ ਅਨੁਸਾਰ, ਇਸ ਰਾਸ਼ੀ ਦੇ ਲੋਕਾਂ ਨੂੰ ਨਵੀਆਂ ਨੌਕਰੀਆਂ, ਉੱਚੇ ਅਹੁਦੇ ਅਤੇ ਕਾਰੋਬਾਰੀ ਮੌਕਿਆਂ ਦੀ ਲੜੀ ਮਿਲ ਸਕਦੀ ਹੈ। ਉਨ੍ਹਾਂ ਦੀ ਦਿਲੇਰੀ ਅਤੇ ਤੇਜ਼ ਦਿਮਾਗ ਉਨ੍ਹਾਂ ਨੂੰ ਅੱਗੇ ਵਧਾਉਣਗੇ। ਸਿਰਫ਼ ਸਹੀ ਸਮੇਂ ‘ਤੇ ਫੈਸਲਾ ਲੈਣਾ ਹੋਵੇਗਾ।
4. ਮਕਰ ਰਾਸ਼ੀ
ਮਕਰ ਰਾਸ਼ੀ ਦੇ ਲੋਕਾਂ ਲਈ 2025 ਸੋਨੇ ‘ਤੇ ਸੁਹਾਗਾ ਸਾਬਤ ਹੋ ਸਕਦਾ ਹੈ। ਸ਼ਨੀ ਦੇਵ ਦੀ ਮਿਹਰ ਨਾਲ ਇਹ ਰਾਸ਼ੀ ਦੇ ਲੋਕ ਵਿੱਤੀ ਲਾਭ, ਤਰੱਕੀ ਅਤੇ ਵਧੀਆ ਕਾਰੋਬਾਰੀ ਮੌਕਿਆਂ ਦਾ ਆਨੰਦ ਮਾਣ ਸਕਦੇ ਹਨ। ਰੀਅਲ ਅਸਟੇਟ, ਤਕਨਾਲੋਜੀ ਅਤੇ ਵਿੱਤ ਸੈਕਟਰ ‘ਚ ਉਨ੍ਹਾਂ ਨੂੰ ਵਧੀਆ ਦਿਸ਼ਾ ਮਿਲ ਸਕਦੀ ਹੈ। ਬਾਬਾ ਵੇਂਗਾ ਨੇ ਦੱਸਿਆ ਸੀ ਕਿ ਇਹ ਸਾਲ ਮਕਰ ਰਾਸ਼ੀ ਲਈ ਵੱਡੀਆਂ ਪ੍ਰਾਪਤੀਆਂ ਲੈ ਕੇ ਆ ਸਕਦਾ ਹੈ।
ਇਹ ਸਿਰਫ਼ ਭਵਿੱਖਬਾਣੀਆਂ ਹਨ, ਜੋ ਸਾਨੂੰ ਉਤਸ਼ਾਹ ਅਤੇ ਉਮੀਦ ਦੇਂਦੀਆਂ ਹਨ। ਅਸਲ ਮਿਹਨਤ, ਵਿਸ਼ਵਾਸ ਅਤੇ ਦ੍ਰਿੜਤਾ ਨਾਲ ਹੀ ਮਨੁੱਖ ਆਪਣੀ ਕਿਸਮਤ ਬਦਲ ਸਕਦਾ ਹੈ।