ਗੁਜਰਾਤ ਦੇ ਭਾਵਨਗਰ ਜ਼ਿਲ੍ਹੇ ਵਿੱਚ ਇਕ ਛੋਟਾ ਜਿਹਾ ਸ਼ਹਿਰ ਹੈ — ਪਾਲਿਤਾਣਾ। ਪਰ ਇਹ ਸ਼ਹਿਰ ਆਪਣੇ ਅੰਦਰ ਇੱਕ ਵੱਡੀ ਇਤਿਹਾਸਕ ਤੇ ਧਾਰਮਿਕ ਕਹਾਣੀ ਲੁਕਾਈ ਬੈਠਾ ਹੈ। ਇਹ ਦੁਨੀਆ ਦਾ ਇਕਲੌਤਾ ਸ਼ਹਿਰ ਹੈ ਜਿੱਥੇ ਮਾਸ, ਮੱਛੀ, ਅੰਡਾ ਅਤੇ ਮਾਸਾਹਾਰੀ ਭੋਜਨ ‘ਤੇ ਪੂਰੀ ਤਰ੍ਹਾਂ ਪਾਬੰਦੀ ਲੱਗੀ ਹੋਈ ਹੈ।
ਪਰ ਇਹ ਕੰਮ ਕਿਵੇਂ ਹੋਇਆ? ਆਓ ਤੁਸੀਂ ਵੀ ਸੁਣੋ ਇੱਕ ਅਸਲੀ ਤੇ ਭਾਵੁਕ ਕਹਾਣੀ।
ਸ਼ਤਰੰਜਯ ਪਹਾੜੀ ਅਤੇ ਪਾਵਨ ਧਰਤੀ
ਪਾਲਿਤਾਣਾ ਵਿੱਚ ਸ਼ਤਰੰਜਯ ਪਹਾੜੀ ਹੈ, ਜੋ ਜੈਨੀ ਧਰਮ ਲਈ ਬੇਹੱਦ ਪਵਿੱਤਰ ਮੰਨੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਜੈਨ ਧਰਮ ਦੇ ਪਹਿਲੇ ਤੀਰਥੰਕਰ ਭਗਵਾਨ ਆਦਿਨਾਥ ਜੀ ਨੇ ਇੱਥੇ ਧਿਆਨ ਲਾਇਆ ਸੀ। ਇਸ ਪਹਾੜੀ ਉੱਤੇ ਲਗਭਗ 900 ਤੋਂ ਵੱਧ ਜੈਨ ਮੰਦਰ ਹਨ। ਜੈਨ ਧਰਮ ਦੇ ਅਨੁਸਾਰ, ਜਿੱਥੇ ਇਨ੍ਹਾਂ ਤੀਰਥੰਕਰਾਂ ਨੇ ਆਤਮ-ਮੋਖਸ਼ ਪ੍ਰਾਪਤ ਕੀਤਾ ਹੋਵੇ, ਉਹ ਥਾਂ ਬਹੁਤ ਪਵਿੱਤਰ ਮੰਨੀ ਜਾਂਦੀ ਹੈ।
ਹਰ ਸਾਲ ਲੱਖਾਂ ਜੈਨ ਭਗਤ ਇੱਥੇ ਚੜ੍ਹਾਈ ਕਰਕੇ ਮੱਥਾ ਟੇਕਣ ਆਉਂਦੇ ਹਨ। ਉਹਨਾਂ ਦੀ ਇਹ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੀ ਧਰਤੀ ਤੇ ਕੋਈ ਹਿੰਸਾ ਨਾ ਹੋਣ ਦਿੰਣ।
ਜਦੋ ਸ਼ਹਿਰ ਨੇ ਹਿੰਸਾ ਦੇ ਖਿਲਾਫ ਬੋਲੀ
ਸਾਲ 2014 ਵਿੱਚ, ਪਾਲਿਤਾਣਾ ਦੇ ਜੈਨੀ ਸਾਧੂ-ਸੰਤ ਅਤੇ ਸਥਾਨਕ ਲੋਕਾਂ ਨੇ ਇੱਕ ਵੱਡਾ ਆੰਦੋਲਨ ਸ਼ੁਰੂ ਕੀਤਾ। ਉਹ ਕਹਿਣ ਲੱਗੇ —
“ਜੇ ਇਹ ਧਰਤੀ ਤੀਰਥੰਕਰਾਂ ਦੀ ਹੈ, ਜਿੱਥੇ ਅਹਿੰਸਾ ਸਿੱਖਾਈ ਜਾਂਦੀ ਹੈ, ਤਾਂ ਇੱਥੇ ਕਿਸੇ ਜੀਵ ਦੀ ਹੱਤਿਆ ਕਿਵੇਂ ਹੋ ਸਕਦੀ ਹੈ? ਇੱਥੇ ਮਾਸ, ਮੱਛੀ, ਅੰਡੇ ਦੀ ਵਿਕਰੀ ਕਿਵੇਂ ਹੋ ਸਕਦੀ ਹੈ?”
ਉਹਨਾ ਨੇ ਆਪਣੀ ਮੰਗ ਰੱਖਣ ਲਈ ਉਪਵਾਸ ਕਰ ਲਿਆ। ਕਈ ਸੰਤਾਂ ਨੇ ਕਿਹਾ ਕਿ ਜੇ ਇਹ ਮਾਸ ਦੀ ਦੁਕਾਨਾਂ ਬੰਦ ਨਾ ਹੋਈਆਂ ਤਾਂ ਉਹ ਅਹਿੰਸਕ ਤਰੀਕੇ ਨਾਲ ਆਤਮ-ਤਿਆਗ ਕਰ ਲੈਣਗੇ।
ਸਰਕਾਰ ਨੇ ਲਿਆ ਇਤਿਹਾਸਕ ਫੈਸਲਾ
ਇਸ ਆੰਦੋਲਨ ਨੇ ਸਰਕਾਰ ‘ਤੇ ਵੀ ਦਬਾਅ ਬਣਾਇਆ। ਆਖਿਰਕਾਰ, ਗੁਜਰਾਤ ਸਰਕਾਰ ਨੇ ਪਾਲਿਤਾਣਾ ਨੂੰ “ਸ਼ਾਕਾਹਾਰੀ ਸ਼ਹਿਰ” ਘੋਸ਼ਿਤ ਕਰ ਦਿੱਤਾ।
ਹੁਣ ਇੱਥੇ ਮਾਸ, ਮੱਛੀ, ਅੰਡੇ ਦੀ ਨਾ ਵਿਕਰੀ ਹੋ ਸਕਦੀ ਹੈ, ਨਾ ਹੀ ਕੋਈ ਇਹ ਖਾ ਸਕਦਾ ਹੈ। ਇਹ ਦੁਨੀਆ ਵਿੱਚ ਇਕੋ ਥਾਂ ਹੈ ਜਿੱਥੇ ਕਾਨੂੰਨੀ ਤੌਰ ‘ਤੇ ਇਹਨਾਂ ਚੀਜ਼ਾਂ ‘ਤੇ ਪਾਬੰਦੀ ਹੈ।
ਅਹਿੰਸਾ ਅਤੇ ਜਾਨਵਰਾਂ ਨਾਲ ਪਿਆਰ
ਜੈਨ ਧਰਮ ਵਿੱਚ ਹਰ ਇਕ ਜੀਵਾਤਮਾ ਨੂੰ ਬਰਾਬਰ ਮੰਨਿਆ ਜਾਂਦਾ ਹੈ। ਇੱਥੇ ਤੱਕ ਕਿ ਜੈਨੀ ਭਗਤ ਹਵਾ ਵਿੱਚ ਉੱਡਦੇ ਕੀੜੇ-ਮਕੌੜੇ ਦੀ ਵੀ ਹੱਤਿਆ ਨਹੀਂ ਕਰਦੇ। ਉਹ ਮੂੰਹ ‘ਤੇ ਕੱਪੜਾ ਲਪੇਟ ਕੇ ਚਲਦੇ ਹਨ ਕਿ ਕਿਤੇ ਅਣਜਾਣੇ ਵਿਚ ਕੋਈ ਜੀਵ ਨਾ ਮਰ ਜਾਵੇ।
ਪਾਲਿਤਾਣਾ ਨੇ ਇਹ ਸਿੱਧ ਕਰ ਦਿੱਤਾ ਕਿ ਅਸੀਂ ਜੇ ਚਾਹੀਏ ਤਾਂ ਆਪਣੇ ਸ਼ਹਿਰ ਨੂੰ ਅਹਿੰਸਾ, ਪਵਿੱਤਰਤਾ ਅਤੇ ਪਿਆਰ ਦੀ ਧਰਤੀ ਬਣਾ ਸਕਦੇ ਹਾਂ।
ਸਿੱਖਿਆ
ਇਸ ਕਹਾਣੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਜੇ ਸਾਡਾ ਮਨ ਪਵਿੱਤਰ ਹੋਵੇ, ਜੇ ਅਸੀਂ ਜਿੰਦਗੀ ਨੂੰ ਅਹਿੰਸਾ ਅਤੇ ਭਲਾਈ ਵਾਲਾ ਰਾਹ ਦਿਖਾਵਾਂ ਤਾਂ ਦੁਨੀਆਂ ਵਿੱਚ ਕੋਈ ਵੀ ਕੰਮ ਅਸੰਭਵ ਨਹੀਂ।
ਪਾਲਿਤਾਣਾ ਦੀ ਇਹ ਕਹਾਣੀ ਸਾਨੂੰ ਸਿੱਖਾਉਂਦੀ ਹੈ ਕਿ ਧਰਮ ਅਤੇ ਕਰੁਣਾ ਦੇ ਨਾਲ ਜੀਵਨ ਦਾ ਸਤਿਕਾਰ ਕਰਨਾ ਕਿੰਨਾ ਜਰੂਰੀ ਹੈ।