ਯਾਰੋ ਇਸ ਦੁਨੀਆਂ ਤੇ ਜਾਨਵਰ ਤੋਂ ਵੱਧ ਸਿਆਣਾ ਕੋਈ ਨਹੀਂ ਆ ਤੇ ਇਸ ਦੇ ਨਾਲੋਂ ਵਫਾਦਾਰ ਵੀ ਕੋਈ ਨਹੀਂ ਆ ਇੱਥੇ ਇਨਸਾਨ ਇਨਸਾਨ ਨੂੰ ਧੋਖਾ ਦੇ ਦਿੰਦਾ ਹੈ ਬਦਲ ਜਾਂਦਾ ਹੈ ਪੈਸਾ ਦੇਖ ਕੇ ਜਾਂ ਕਿਸੇ ਹੋਰ ਮੌਕੇ ਤੇ ਪਰ ਜਾਨਵਰ ਕਦੇ ਮਾਲਕ ਨੂੰ ਧੋਖਾ ਨਹੀਂ ਦਿੰਦਾ
ਆਹ ਛੋਟਾ ਜਿਹਾ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਇਸ ਵੀਡੀਓ ਕਲਿੱਪ ਚ ਤੁਸੀਂ ਦੇਖੋਗੇ ਕਿ ਇੱਕ ਮਾਲਕਣ ਆਪਣੇ ਕੁੱਤੇ ਨੂੰ ਡੋਗ ਕੇਅਰ ਸੈਂਟਰ ਛੱਡਣ ਆਏ ਤੇ ਜਦੋਂ ਛੱਡ ਕੇ ਜਾਂਦੀ ਪਈ ਹੈ ਤਾਂ ਕੁੱਤਾ ਕਿਵੇਂ ਕੁਰਲਾ ਰਿਹਾ ਕਿਵੇਂ ਭੁੱਬਾ ਮਾਰ ਮਾਰ ਰੋਂਦਾ ਪਿਆ ਹੈ
ਉਹ ਆਪਣੇ ਆਪ ਚ ਕਹਿ ਰਿਹਾ ਕਿ ਮੈਨੂੰ ਛੱਡ ਦੋ ਮੇਰੀ ਮਾਲਕਣ ਚਲੀ ਗਈ ਪਰ ਇਸਦੀ ਮਾਲਕ ਨੂੰ ਵੀ ਬਿਲਕੁਲ ਤਰਸ ਨਹੀਂ ਆਇਆ ਤੇ ਉੱਥੇ ਜਿਨਾਂ ਨੇ ਇਸ ਨੂੰ ਫੜਿਆ ਹੋਇਆ ਸੀ ਉਹ ਵੀ ਹੱਸਦੇ ਪਏ ਸੀ ਯਾਰੋ ਇਹਨਾਂ ਦੀ ਫੀਲਿੰਗਸ ਨੂੰ ਕੌਣ ਸਮਝੇਗਾ ਕੌਣ ਸਮਝੇਗਾ ਇਹਨਾਂ ਦੇ ਜਜ਼ਬਾਤਾਂ ਨੂੰ ਇਹਨਾਂ ਵਿਚਾਰਿਆਂ ਚ ਤਾਂ ਇਨਸਾਨ ਨਾਲੋਂ ਜਿਆਦੀਆਂ ਫੀਲਿੰਗਸ ਹੁੰਦੀਆਂ ਨੇ।
ਇਹਨਾਂ ਨੂੰ ਜਿਆਦਾ ਦਰਦ ਹੁੰਦਾ ਹੈ ਪਰ ਇਨਸਾਨ ਇਹਨਾਂ ਨੂੰ ਸਮਝ ਨਹੀਂ ਪਾਇਆ ਯਾਰ ਕੀ ਫਾਇਦਾ ਇਹਨਾਂ ਨੂੰ ਰੱਖਣ ਦਾ ਜੇ ਬਾਅਦ ਚ ਛੱਡਣਾ ਹੀ ਹੁੰਦਾ ਹੈ ਜਾ ਤਾਂ ਰੱਖਿਆ ਨਾ ਕਰੋ ਜਾਂ ਫਿਰ ਸਾਰੀ ਜ਼ਿੰਦਗੀ ਇਹਨਾਂ ਦਾ ਸਾਥ ਨਿਭਾਇਆ ਕਰੋ। ਕਿਉਂਕਿ ਤੁਹਾਡੇ ਤੋਂ ਇਲਾਵਾ ਇਹਨਾਂ ਦਾ ਕੋਈ ਨਹੀਂ ਹੁੰਦਾ।
Video Linkhttps://youtu.be/u4bp6YUcAeM

