
ਹੁਣ ਚੀਨ ਵਿੱਚ ਇੱਕ ਨਵਾਂ ਵਾਇਰਸ HMPV ਆ ਗਿਆ ਹੈ। ਇਸ ਤੋਂ ਪਹਿਲਾਂ ਕਰੀਬ 5 ਸਾਲ ਪਹਿਲਾਂ ਵੁਹਾਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਸੀ। ਇਸ ਵਾਇਰਸ ਨੇ ਪੂਰੀ ਦੁਨੀਆ ਨੂੰ ‘ਲਾਕ’ ਅਤੇ ‘ਡਾਊਨ’ ਕਰ ਦਿੱਤਾ ਸੀ। ਇਸ ਪ੍ਰਕੋਪ ਕਾਰਨ ਲਗਭਗ 71 ਲੱਖ ਲੋਕਾਂ ਦੀ ਮੌਤ ਹੋ ਗਈ ਸੀ। ਅਜਿਹੇ ‘ਚ ਹੁਣ ਸਵਾਲ ਇਹ ਉੱਠਦਾ ਹੈ ਕਿ ਖਤਰਨਾਕ ਵਾਇਰਸ ਸਿਰਫ ਚੀਨ ਤੋਂ ਹੀ ਕਿਉਂ ਫੈਲਦਾ ਹੈ। ਇਸ ਦੇ ਪਿੱਛੇ ਕੀ ਕਾਰਨ ਹਨ? ਚੀਨ ਤੋਂ ਹੁਣ ਤੱਕ ਕਿੰਨੇ ਖਤਰਨਾਕ ਵਾਇਰਸ ਫੈਲ ਚੁੱਕੇ ਹਨ…

ਆਖਿਰ ਇਹ ਵਾਇਰਸ ਚੀਨ ਤੋਂ ਹੀ ਕਿਉਂ ਫੈਲਦਾ ਹੈ?
ਦੁਨੀਆ ਦੀਆਂ ਕਈ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਤੋਂ ਵਾਇਰਸ ਫੈਲਣ ਦਾ ਕਾਰਨ ਇਸਦੀ ਸੰਘਣੀ ਆਬਾਦੀ ਹੈ, ਜੋ ਜਾਨਵਰਾਂ ਦੀਆਂ ਕਈ ਕਿਸਮਾਂ ਦੇ ਨਾਲ ਖੁੱਲ੍ਹੇ ਸੰਪਰਕ ਵਿੱਚ ਹੈ। ਉਥੇ ਹੀ ਸਫਾਈ ਨੂੰ ਲੈ ਕੇ ਵੀ ਕਾਫੀ ਦਿੱਕਤ ਆ ਰਹੀ ਹੈ।
ਈਕੋਹੈਲਥ ਅਲਾਇੰਸ ਦੇ ਪ੍ਰਧਾਨ ਡਾਕਟਰ ਪੀਟਰ ਦਾਸਜ਼ਾਕ ਨੇ ਇੱਕ ਇੰਟਰਵਿਊ ਵਿੱਚ ਦਾਅਵਾ ਕੀਤਾ ਕਿ ਦੱਖਣੀ ਮੱਧ ਚੀਨ ਵਾਇਰਸ ਲਈ ਇੱਕ ‘ਮਿਕਸਿੰਗ ਵੈਸਲ’ ਹੈ। ਮਾੜੀ ਸਫਾਈ ਅਤੇ ਢਿੱਲੀ ਨਿਗਰਾਨੀ ਦੇ ਨਾਲ ਵੱਡੇ ਪੱਧਰ ‘ਤੇ ਪਸ਼ੂ ਪਾਲਣ ਹੈ। ਉਸਨੇ ਦੱਸਿਆ ਸੀ ਕਿ ਕਿਸਾਨ ਅਕਸਰ ਆਪਣੇ ਪਸ਼ੂਆਂ ਨੂੰ ‘ਭਿੱਲੀ ਮੰਡੀ’ ਵਿੱਚ ਲੈ ਕੇ ਆਉਂਦੇ ਹਨ ਜਿੱਥੇ ਉਹ ਹਰ ਕਿਸਮ ਦੇ ਵਿਦੇਸ਼ੀ ਜਾਨਵਰਾਂ ਦੇ ਸੰਪਰਕ ਵਿੱਚ ਆ ਸਕਦੇ ਹਨ।

ਨਵਾਂ ਵਾਇਰਸ ਕੀ ਹੈ…
ਚੀਨ ਵਿੱਚ ਫੈਲੇ ਇਸ ਵਾਇਰਸ ਦਾ ਨਾਮ ਹਿਊਮਨ ਮੇਟਾਪਨੀਓਮੋਵਾਇਰਸ ਜਾਂ ਐਚਐਮਪੀਵੀ ਹੈ। ਇਸ ਦੇ ਲੱਛਣ ਆਮ ਜ਼ੁਕਾਮ ਵਰਗੇ ਹੀ ਹੁੰਦੇ ਹਨ। ਆਮ ਮਾਮਲਿਆਂ ਵਿੱਚ ਇਹ ਖੰਘ ਜਾਂ ਘਰਰ ਘਰਰ, ਵਗਦਾ ਨੱਕ ਜਾਂ ਗਲੇ ਵਿੱਚ ਖਰਾਸ਼ ਦਾ ਕਾਰਨ ਬਣਦਾ ਹੈ। ਛੋਟੇ ਬੱਚਿਆਂ ਅਤੇ ਬਜ਼ੁਰਗਾਂ ਵਿੱਚ HMPV ਦੀ ਲਾਗ ਗੰਭੀਰ ਹੋ ਸਕਦੀ ਹੈ।ਅਪਣੀ ਸਿਹਤ ਦਾ ਧਿਆਨ ਰੱਖੋ ਤੇ viral ਕੋਲਡ ਤੋਂ ਬਚੋ। ਜੇ ਸਿਹਤ ਖਰਾਬ ਹੁੰਦੀ ਹੈ ਤਾਂ ਡਾਕਟਰ ਨੂੰ ਜ਼ਰੂਰ ਮਿਲੋ।