ਈਰਾਨ ਦੇ ਸਰਕਾਰੀ ਮੀਡੀਆ ਨੇ ਪੁਸ਼ਟੀ ਕੀਤੀ ਹੈ ਕਿ ਇਜ਼ਰਾਈਲ ਅਤੇ ਅਮਰੀਕਾ ਦੇ ਹਮਲੇ ਵਿੱਚ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੀ ਦੀ ਮੌਤ ਹੋ ਗਈ ਹੈ। ਐਤਵਾਰ ਸਵੇਰੇ ਈਰਾਨ ਦੇ ਸਰਕਾਰੀ ਪ੍ਰਸਾਰਕ IRIB ਨੇ ਰਿਪੋਰਟ ਦਿੱਤੀ ਕਿ ਸੁਪਰੀਮ ਲੀਡਰ ਸ਼ਹੀਦ ਹੋ ਗਏ ਹਨ। ਈਰਾਨ ਦੀਆਂ ਤਸਨੀਮ ਅਤੇ ਫਾਰਸ ਨਿਊਜ਼ ਏਜੰਸੀਆਂ ਨੇ ਵੀ ਖਮੇਨੇਈ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਪੋਸਟ ਵਿੱਚ ਖਾਮੇਨੀ ਦੀ ਮੌਤ ਦਾ ਐਲਾਨ ਕੀਤਾ ਸੀ। ਟਰੰਪ ਨੇ ‘ਟਰੂਥ ਸੋਸ਼ਲ’ ‘ਤੇ ਲਿਖਿਆ, “ਇਤਿਹਾਸ ਦੇ ਸਭ ਤੋਂ ਬੁਰੇ ਲੋਕਾਂ ਵਿੱਚੋਂ ਇੱਕ, ਖਾਮੇਨੀ ਮਾਰਿਆ ਗਿਆ ਹੈ।”

ਤਹਿਰਾਨ ਦੇ ਇੱਕ ਕੰਪਲੈਕਸ ‘ਚ ਹੋਈ ਖਾਮੇਨੀ ਦੀ ਮੌਤ
ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨਾਲ ਜੁੜੀ FARS ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ ਕਿ ਸਰਕਾਰ ਨੇ ਅਲੀ ਖਾਮੇਨੀ ਦੀ ਹੱਤਿਆ ਤੋਂ ਬਾਅਦ 40 ਦਿਨਾਂ ਦਾ ਜਨਤਕ ਸੋਗ ਐਲਾਨਿਆ ਹੈ ਅਤੇ ਸੱਤ ਦਿਨਾਂ ਦੀ ਰਾਸ਼ਟਰੀ ਛੁੱਟੀ ਦਾ ਵੀ ਐਲਾਨ ਕੀਤਾ ਗਿਆ ਹੈ। ਈਰਾਨ ਦੀ ਫਾਰਸ ਨਿਊਜ਼ ਏਜੰਸੀ ਨੇ ਖਾਮੇਨੀ ਦੀ ਹੱਤਿਆ ਦੀ ਰਿਪੋਰਟ ਦਿੱਤੀ। ਉਨ੍ਹਾਂ ਨੂੰ ਤਹਿਰਾਨ ਵਿੱਚ ਉਨ੍ਹਾਂ ਦੇ ਕੰਪਲੈਕਸ ਵਿੱਚ ਮਾਰ ਦਿੱਤਾ ਗਿਆ। ਇਸ ਵਿੱਚ ਕਿਹਾ ਗਿਆ ਹੈ ਕਿ ਸ਼ਨੀਵਾਰ ਸਵੇਰੇ ਆਪਣੇ ਫਰਜ਼ ਨਿਭਾਉਂਦੇ ਹੋਏ ਸੁਪਰੀਮ ਲੀਡਰ ਦੀ ਉਨ੍ਹਾਂ ਦੇ ਦਫਤਰ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਸੈਟੇਲਾਈਟ ਤਸਵੀਰਾਂ ਵਿੱਚ ਅਹਾਤੇ ਵਿੱਚੋਂ ਕਾਲਾ ਧੂੰਆਂ ਉੱਠਦਾ ਦਿਖਾਈ ਦਿੱਤਾ।