ਨੀ ਮੈਂ ਕਰਕੇ ਫਲਾਈ ਆਵਾਂ ਜਿਵੇਂ ਹੀ ਸੱਬੇ ਦਾ ਇਹ ਸੌਂਗ ਫਲਾਈ ਹੋਇਆ ਤਿਵੇਂ ਹੀ ਸੱਭਾ ਵੀ ਪੰਜਾਬੀ ਇੰਡਸਟਰੀ ਚ ਫਲਾਈ ਕਰਨ ਲੱਗਾ। ਸੋ ਆਖਿਰ ਕਿਵੇਂ ਬਣਿਆ ਸੱਬਾ ਗਾਇਕ ਕਿਵੇਂ ਗਰੀਬੀ ਦੀ ਧੌਣ ਭੰਨੀ ਕਿੱਥੇ ਦਾ ਇਹ ਸੱਬਾ ਤੇ ਕਿਵੇਂ ਦੇ ਸੀ ਘਰ ਦੇ ਹਾਲਾਤ ਇਹ ਸਾਰੀ ਗੱਲਬਾਤ ਅੱਜ ਇਸ ਵੀਡੀਓ ਚ ਕਰਾਂਗੇ। ਸੱਬੇ ਦਾ ਪੂਰਾ ਨਾਮ ਸਤਪਾਲ ਸਿੰਘ ਹੈ। ਸੱਭੇ ਦਾ ਜਨਮ ਪਿੰਡ ਮਰਾੜ ਕਲਾਂ ਜ਼ਿਲ੍ਹਾ ਮੁਕਤਸਰ ਵਿੱਚ ਮਜ੍ਹਬੀ ਸਿੱਖ ਪਰਿਵਾਰ ਦੇ ਘਰੇ ਹੋਇਆ।

ਸੱਭੇ ਨੂੰ ਬਚਪਨ ਤੋਂ ਹੀ ਗਾਉਣ ਦਾ ਬਹੁਤ ਸ਼ੌਂਕ ਸੀ। ਜਿੱਥੇ ਸੱਭਾ ਨਹਾਉਂਦਾ ਹੋਰ ਕੰਮ ਕਰਦਾ ਤਾਂ ਉੱਥੇ ਹਰ ਵੇਲੇ ਗਾਉਂਦਾ ਹੀ ਰਹਿੰਦਾ ਸੱਭੇ ਨੂੰ ਗਾਉਣ ਤੋਂ ਪਹਿਲਾਂ ਲਿਖਣ ਦਾ ਵੀ ਬਹੁਤ ਸ਼ੌਂਕ ਸੀ। ਜੀ ਹਾਂ ਸੱਭੇ ਦੀ ਲਿਖਤ ਬਹੁਤ ਹੀ ਵਧੀਆ ਸੀ ਨਿੱਕੇ ਹੁੰਦਿਆਂ ਤੋਂ ਹੀ ਘਰਦਿਆਂ ਨੇ ਸੱਭੇ ਨੂੰ ਨਾਨਕੇ ਪਿੰਡ ਗੋਲੇਵਾਲ ਭੇਜ ਦਿੱਤਾ ਸੀ। ਜਿੱਥੇ ਸੱਭੇ ਨੇ ਦਸਵੀਂ ਕਲਾਸ ਤੱਕ ਦੀ ਸਟਡੀ ਕੀਤੀ ਤੇ ਬਾਅਦ ਵਿੱਚ ਸੱਭੇ ਨੇ 12 ਆਪਣੇ ਪਿੰਡ ਆਣ ਕੇ ਕੰਪਲੀਟ ਕੀਤੀ। ਬਚਪਨ ਤੋਂ ਹੀ ਸੱਭਾ ਬਹੁਤ ਸ਼ਰਾਰਤੀ ਤੇ ਸਮਝਦਾਰ ਸੀ। ਘਰ ਵਿੱਚ ਸੱਭਾ ਗਾਉਂਦਾ ਰਹਿੰਦਾ ਪਰ ਉਸਨੂੰ ਉਸਦੇ ਚਾਚੇ ਤਾਏ ਕਹਿਣ ਲੱਗੇ ਵੀ ਘਰ ਕੁੜੀਆਂ ਵਾਲਾ ਏ ਤੂੰ ਨਾ ਗਾਇਆ ਕਰ ।
ਘਰ ਵਿੱਚ ਦੋ ਨਿੱਕੇ ਭਰਾ ਸੀ ਤੇ ਬਾਪੂ ਡਰਾਈਵਰੀ ਕਰਦਾ ਸੀ। ਸੱਭੇ ਨੇ ਦੇਖਿਆ ਕਿ ਬਾਪੂ ਇਕੱਲਾ ਟੱਬਰ ਪਾਲ ਰਿਹਾ ਹੈ ਹੁਣ ਮੈਂ ਵੀ ਮਿਹਨਤ ਕਰਾਂ ਕੀ ਪਤਾ ਗਰੀਬੀ ਚ ਗਾਇਕੀ ਦਾ ਸੁਪਨਾ ਪੂਰਾ ਹੋਣਾ ਜਾਂ ਨਹੀਂ ਜੀ ਹਾਂ ਗਰੀਬ ਹੋਣ ਕਰਕੇ ਸੱਭਾ ਕੋਈ ਆਪਣਾ ਗਾਣਾ ਵੀ ਨਹੀਂ ਕਰ ਸਕਦਾ ਸੀ ਸੱਭੇ ਨੇ ਪਿੰਡ ਮਿਸਤਰੀਆਂ ਨਾਲ ਦਿਹਾੜੀ ਲਾਈ ਬਾਅਦ ਚ ਸਿਕਿਉਰਟੀ ਗਾਰਡ ਦੀ ਜੋਬ ਕੀਤੀ ਤੇ ਕਾਰ ਵਾਸ਼ਿੰਗ ਦਾ ਵੀ ਕੰਮ ਕੀਤਾ। ਸੱਬੇ ਦੀ ਮਾਂ ਚਾਹੁੰਦੀ ਸੀ ਕਿ ਮੇਰਾ ਪੁੱਤ ਫੌਜ ਵਿੱਚ ਭਰਤੀ ਹੋਵੇ ਪਰ ਸੱਭਾ ਨਹੀਂ ਸੀ ਚਾਹੁੰਦਾ ਫੌਜ ਦੀ ਨੌਕਰੀ ਕਰਨਾ।
Video – https://youtu.be/3rCX7yKvmDg

ਇਸੇ ਕਰਕੇ ਕਈ ਵੇਲੇ ਸੱਬਾ ਗਲਤ ਪੇਪਰ ਕਰ ਆਉਂਦਾ ਸੀ। ਸੱਭਾ ਆਪਣੀ ਮਰੀ ਹੋਈ ਨਾਨੀ ਜਿਸ ਨਾਲ ਸੱਭੇ ਦਾ ਬਹੁਤ ਪਿਆਰ ਸੀ ਉਸਦਾ ਸੁਪਨਾ ਪੂਰਾ ਕਰਨਾ ਚਾਹੁੰਦਾ ਸੀ ਜੀ ਹਾਂ ਸੱਭੇ ਦੀ ਨਾਨੀ ਚਾਹੁੰਦੀ ਸੀ ਕਿ ਸੱਭਾ ਗਾਇਕ ਬਣੇ ਜਿਸ ਕਰਕੇ ਸੱਭਾ ਬਾਅਦ ਚ ਚੰਡੀਗੜ੍ਹ ਆ ਗਿਆ ਤੇ ਉੱਥੇ ਆ ਕੇ ਤਿੰਨ ਚਾਰ ਸਾਲ ਕੰਮ ਕੀਤਾ ਆਖਿਰ ਇੱਕ ਦਿਨ ਸੱਭਾ ਸਮਰ ਨਾਂ ਦੇ ਵੀਰ ਦੀ ਕਾਰ ਵਾਸ਼ਿੰਗ ਕਰਦਾ ਪਿਆ ਸੀ ਤੇ ਕਾਰ ਵਾਸ਼ਿੰਗ ਕਰਦਾ ਕਰਦਾ ਗਾਉਂਦਾ ਪਿਆ ਸੀ। ਸਮਰ ਵੀਰ ਨੂੰ ਸੱਭੇ ਦੀ ਆਵਾਜ਼ ਬਹੁਤ ਵਧੀਆ ਲੱਗੀ ਤੇ ਉਸਨੇ ਸੱਭੇ ਨੂੰ ਕਿਹਾ ਤੇਰਾ ਗਾਣਾ ਕਰਨਾ ਫਿਰ ਸੱਭੇ ਨੇ ਕਿਹਾ ਮੇਰੇ ਤੋਂ ਪੈਸੇ ਨਹੀਂ ਮੈਂ ਗਾਣਾ ਕਿਵੇਂ ਕਰ ਸਕਦਾ ਤਾਂ ਸਮਰ ਵੀਰ ਨੇ ਕਿਹਾ ਕਿ ਤੇਰਾ ਗਾਣਾ ਆਪਾਂ ਕਰਾਂਗੇ ਆਪਾਂ ਖਰਚਾ ਕਰਾਂਗੇ ਜਿਸ ਤੋਂ ਬਾਅਦ ਸਮਰ ਨੇ ਸੱਭੇ ਦੇ ਦੋ ਗਾਣੇ ਕਰਵਾਏ ਇਸ ਤੋਂ ਬਾਅਦ ਸਮਰ ਨੇ ਸੱਭੇ ਬਾਈ ਨੂੰ ਮੀਰੂ ਵੀਰ ਨਾਲ ਮਿਲਾਇਆ ਤੇ ਸੱਭਾ ਉਹਨਾਂ ਨਾਲ ਸਾਈਨ ਹੋ ਗਿਆ।

ਸੱਬੇ ਦੇ ਫਿਰ ਬਹੁਤ ਸਾਰੇ ਗਾਣੇ ਆਏ ਜਿਵੇਂ ਪੈਰਾਂ ਦਾ ਪਾਣੀ, ਝਾਂਜਰਾਂ, ਪਹਿਲੀ ਮੁਲਾਕਾਤ, ਸਲਿੱਪ, ਮਿਸਟੇਕ ਤੇ ਹੋਰ ਵੀ ਬਹੁਤ ਸਾਰੇ ਗਾਣੇ ਆਏ ਪਰ ਜਦੋਂ ਸੱਭੇ ਦਾ ਗਾਣਾ ਫਲਾਈ ਕਰਕੇ ਆਇਆ ਤਾਂ ਇਸ SONG ਨੇ ਵੱਡੇ ਵੱਡੇ ਰਿਕਾਰਡ ਤੋੜ ਦਿੱਤੇ ਚਾਰੇ ਪਾਸੇ ਸੱਭਾ ਸੱਭਾ ਹੋਣ ਲੱਗਿਆ ਬੱਚੇ ਬੱਚੇ ਦੀ ਜ਼ੁਬਾਨ ਤੇ ਸੱਭੇ ਦਾ ਇਹ SONG ਆ ਗਿਆ ਤੇ ਪੰਜਾਬੀ ਇੰਡਸਟਰੀ ਚ ਸੱਭੇ ਦਾ ਇੱਕ ਵੱਡਾ ਨਾਮ ਬਣ ਗਿਆ ਸੱਭਾ ਅੱਜ ਵੀ ਆਪਣੀ ਨਾਨੀ ਨੂੰ ਚੇਤੇ ਕਰਕੇ ਰੋ ਪੈਂਦਾ ਏ ਕਿ ਮੇਰੀ ਨਾਨੀ ਚਾਹੁੰਦੀ ਸੀ ਕਿ ਮੈਂ ਗਾਇਕ ਬਣਾ ਤੇ ਅੱਜ ਗਾਇਕ ਬਣ ਗਿਆ ਪਰ ਨਹੀਂ ਰਹੀ ਓਥੇ ਹੀ ਸੱਭੇ ਦਾ ਪਰਿਵਾਰ ਕਹਿੰਦਾ ਹੈ ਕਿ ਆਪਾਂ ਸੋਚਿਆ ਨਹੀਂ ਸੀ ਕਿ ਕਦੇ ਸਾਡੇ ਘਰ ਲੈਂਟਰ ਪਵੇਗਾ ਪਰ ਅੱਜ ਪੁੱਤ ਵੱਡੀ ਕੋਠੀ ਬਣਾ ਰਿਹਾ ਹੈ।
ਯਾਰੋ ਦੇਖ ਲਓ ਵੀ ਜੇ ਅਸੀਂ ਮਿਹਨਤ ਕਰਦੇ ਹਾਂ ਦਿਲ ਤੋਂ ਰੱਬ ਵੀ ਸਾਡਾ ਸਾਥ ਦਿੰਦਾ ਹੈ ਤੇ ਗਰੀਬੀ ਇੱਕ ਪਲ ਵਿੱਚ ਚਲੀ ਜਾਂਦੀ ਹੈ ਸੋ ਹਮੇਸ਼ਾ ਹੀ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਤੇ ਮਾਂ ਪਿਓ ਨੂੰ ਖੁਸ਼ ਰੱਖਣਾ ਚਾਹੀਦਾ ਹੈ ਸੱਭਾ ਵੀ ਕਹਿੰਦਾ ਹੈ ਕਿ ਮੈਂ ਆਪਣੇ ਮਾਂ ਪਿਓ ਨੂੰ ਕਦੇ ਦੁਖੀ ਨਹੀਂ ਦੇਖ ਸਕਦਾ ਮੈਂ ਆਪ ਦੁੱਖ ਘੱਟ ਲਵਾਂਗਾ ਪਰ ਉਨਾਂ ਨੂੰ ਹਮੇਸ਼ਾ ਖੁਸ਼ ਰੱਖਾਂਗਾ। ਸੋ ਇਹ ਸੀ ਸੱਭੇ ਦੀ ਜ਼ਿੰਦਗੀ ਦੀ ਇੱਕ ਨਿੱਕੀ ਜਿਹੀ ਬਾਇਓਗ੍ਰਾਫੀ।
Video –