ਲੁਧਿਆਣਾ-ਜਲੰਧਰ ਹਾਈਵੇਅ ‘ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਦੇ ਰੇਟ ਹੋਰ ਵਧਾ ਦਿੱਤੇ ਗਏ ਹਨ। ਨੈਸ਼ਨਲ ਹਾਈਵੇਅ ਅਥਾਰਟੀ (NHAI) ਵੱਲੋਂ ਨਵੇਂ ਦਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ 1 ਅਪ੍ਰੈਲ 2025 ਤੋਂ ਲਾਗੂ ਹੋਣਗੀਆਂ।

ਟੋਲ ਪਲਾਜ਼ਾ ਦੇ ਮੈਨੇਜਰ ਦਪਿੰਦਰ ਸਿੰਘ ਮੁਤਾਬਕ, ਨਵੇਂ ਹਦਾਇਤਾਂ ਅਧੀਨ ਟੋਲ ਰੇਟਾਂ ਵਿੱਚ 5% ਦੀ ਵਾਧੂ ਕੀਤੀ ਗਈ ਹੈ। ਇਹ ਵਾਧਾ 31 ਮਾਰਚ ਦੀ ਅੱਧੀ ਰਾਤ ਤੋਂ ਲਾਗੂ ਹੋ ਜਾਵੇਗਾ।
ਇਹ ਵਾਧੂ ਵਪਾਰੀਆਂ, ਰੋਜ਼ਾਨਾ ਪੈਂਡੂ ਅਤੇ ਸ਼ਹਿਰੀ ਯਾਤਰੀਆਂ ਲਈ ਵਧੇਰੇ ਖ਼ਰਚਾ ਲਿਆਉਣ ਵਾਲੀ ਹੋ ਸਕਦੀ ਹੈ, ਕਿਉਂਕਿ ਲਾਡੋਵਾਲ ਪਹਿਲਾਂ ਹੀ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਸੀ। ਹੁਣ ਦੇ ਨਵੇਂ ਰੇਟ ਲੋਕਾਂ ਦੀ ਜੇਬ ‘ਤੇ ਹੋਰ ਭਾਰੀ ਪੈ ਸਕਦੇ ਹਨ।