ਸਾਵਲੇ ਰੰਗ ਤੇ ਬਿੱਲੀਆਂ ਅੱਖਾਂ ਵਾਲੀ ਕੁੜੀ ਅੱਜ ਕੱਲ ਸੋਸ਼ਲ ਮੀਡੀਆ ਤੇ ਬਹੁਤ ਫੇਮਸ ਹੋਈ ਹੈ ਤੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੀ ਪਈ ਹੈ । ਕਹਿੰਦੇ ਨੇ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਚੱਲਦਾ ਕਿਸ ਨੂੰ ਫਰਸ ਤੋਂ ਅਰਸ ਤੇ ਪਹੁੰਚਾ ਦੇਵੇ ।
Video Link :- https://youtu.be/9vmMaVwTa2M

ਕੌਣ ਹੈ ਇਹ ਕੁੜੀ ਤੇ ਕਿਵੇਂ ਹੋਈ ਵਾਇਰਲ :
ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮਹਾ ਕੁੰਭ ਦਾ ਮੇਲਾ ਚੱਲਦਾ ਪਿਆ ਹੈ। ਜਿੱਥੇ ਬਹੁਤ ਸਾਰੀ ਦੁਨੀਆ ਇਕੱਠੀ ਹੋਈ ਹੈ ਤੇ ਇਸੇ ਮੇਲੇ ਚ ਪਹੁੰਚੀ ਇੱਕ ਮਾਲਾ ਵੇਚਣ ਵਾਲੀ ਕੁੜੀ ਜਿਸ ਦਾ ਰੰਗ ਸਾਵਲਾ ਅੱਖਾਂ ਬਿੱਲੀਆਂ ਤੇ ਮੂੰਹ ਤੇ ਸਮਾਈਲ ਸੀ। ਕੁੜੀ ਤੇ ਉਸਦੀਆਂ ਭੈਣਾਂ ਤੇ ਬਾਕੀ ਪਰਿਵਾਰ ਆਪਣਾ ਕੰਮ ਕਰਦੇ ਪਏ ਸੀ ਮਤਲਬ ਮਾਲਾ ਵੇਚ ਰਹੇ ਸੀ ਤਾਂ ਕਿਸੇ ਨੇ ਇਸ ਕੁੜੀ ਦੀ ਵੀਡੀਓ ਬਣਾ ਲਈ ਜਿਸ ਤੋਂ ਬਾਅਦ ਇਸਦੀ ਵੀਡੀਓ ਇਨੀ ਜਿਆਦਾ ਵਾਇਰਲ ਹੋਈ ਕਿ ਲੋਕਾਂ ਨੇ ਇਸ ਦੀਆਂ ਅੱਖਾਂ ਨੂੰ ਦੁਨੀਆਂ ਦੀਆਂ ਸਭ ਤੋਂ ਸੋਹਣੀਆਂ ਅੱਖਾਂ ਮੰਨ ਲਈਆਂ ।

ਸੋਸ਼ਲ ਮੀਡੀਆ ਤੇ ਹੁਣ ਇਸ ਕੁੜੀ ਦੇ ਚਾਰੇ ਪਾਸੇ ਚਰਚੇ ਹੋ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਵਾਇਰਲ ਕੁੜੀ ਦਾ ਨਾਮ ਮੋਨਾਲੀਸਾ ਹੈ । ਜਿਸ ਦਾ ਕੰਮ ਮਾਲਾ ਵੇਚਣ ਦਾ ਹੈ । ਮੋਨਾਲੀਸਾ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਹੈ ਤੇ ਉਹ ਆਪਣੀ ਉਮਰ 16 ਸਾਲ ਦੱਸਦੀ ਹੈ ਪਰ ਲੋਕ ਕਹਿੰਦੇ ਹਨ ਕਿ ਇਸਦੀ ਉਮਰ 16 ਸਾਲ ਨਹੀਂ ਜਿਆਦਾ ਹੋਵੇਗੀ।

ਜੇ ਗੱਲ ਕਰੀਏ ਮੋਨਾਲੀਸਾ ਦੀ ਪੜ੍ਹਾਈ ਦੀ ਤਾਂ ਮੋਨਾ ਨੇ ਕੋਈ ਵੀ ਪੜ੍ਹਾਈ ਨਹੀਂ ਕੀਤੀ ਹੋਈ । ਉਹਨਾਂ ਦੇ ਪਰਿਵਾਰ ਵਾਲੇ ਸ਼ੁਰੂ ਤੋਂ ਹੀ ਮਾਲਾ ਵੇਚਣ ਦਾ ਕੰਮ ਕਰਦੇ ਹਨ ਤੇ ਪਰਿਵਾਰ ਦੇ ਜ਼ਿਆਦਾਤਰ ਮੈਂਬਰਾਂ ਦੀਆਂ ਅੱਖਾਂ ਬਿੱਲੀਆਂ ਨੇ ਇਸ ਮੇਲੇ ‘ਚ ਅਕਸਰ ਹੀ ਉਸਦੇ ਨਾਲ ਜਿਆਦਾਤਰ ਉਸਦਾ ਭਰਾ ਤੇ ਉਸਦੀ ਦਾਦੀ ਜੀ ਦੇਖੇ ਜਾਂਦੇ ਹਨ । ਬਾਕੀ ਵੀ ਉਸਦਾ ਸਾਰਾ ਪਰਿਵਾਰ ਉਸਦੀਆਂ ਸਖੀਆਂ ਭੈਣਾਂ ਤੇ ਮਾਮੇ ਚਾਚੇ ਤਾਏ ਦੀਆਂ ਕੁੜੀਆਂ ਵੀ ਉੱਥੇ ਮਾਲਾ ਵੇਚਣ ਆਈਆਂ ਹੋਈਆਂ ਨੇ ਪਰ ਮੋਨਾਲੀਸਾ ਉਥੇ ਆ ਕੇ ਫੇਮਸ ਹੋ ਗਈ ਇਸ ਮੇਲੇ ਚ ਮੋਨਾ ਇੱਕ ਮਾੜੇ ਜਿਹੇ ਟੈਂਟ ਚ ਰਹਿੰਦੀ ਹੈ ।
ਮੋਨਾਲੀਸਾ ਦਾ ਵਿਆਹ ਨਹੀਂ ਹੋਇਆ ਤੇ ਉਹ ਦੱਸਦੀ ਹੈ ਕਿ ਉਹ ਆਪਣੇ ਮਾਂ ਬਾਪ ਦੇ ਕਹਿਣ ਤੇ ਹੀ ਵਿਆਹ ਕਰੇਗੀ । ਮੋਨਾ ਸਲਮਾਨ ਖਾਨ ਅਤੇ ਸੋਨਾਕਸੀ ਸੈਨਾ ਨੂੰ ਬਹੁਤ ਹੀ ਪਸੰਦ ਕਰਦੀ ਹੈ ਤੇ ਕਹਿੰਦੇ ਨੇ ਹੁਣ ਇਸ ਨੂੰ ਮੁੰਬਈ ਤੋਂ ਵੀ ਆਫਰ ਆ ਰਹੇ ਨੇ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਮੋਨਾਲੀਸਾ ਇੰਸਟਾਗ੍ਰਾਮ ਤੇ ਵੀ ਕਾਫੀ ਫੇਮਸ ਹੋ ਚੁੱਕੀ ਹੈ ।

ਉਸ ਦੇ ਤਕਰੀਬਨ ਹੁਣ ਤੱਕ ਢਾਈ ਤੋਂ ਤਿੰਨ ਲੱਖ followers ਹੋ ਚੁੱਕੇ ਹਨ ਪਰ ਕੁੜੀ ਦੱਸਦੀ ਹੈ ਕਿ ਵਾਇਰਲ ਹੋਣ ਤੋਂ ਬਾਅਦ ਉਹ ਖੁਸ਼ ਵੀ ਬਹੁਤ ਹੈ ਪਰ ਲੋਕ ਉਸ ਨੂੰ ਤੰਗ ਵੀ ਬਹੁਤ ਕਰ ਰਹੇ ਹਨ ਉਸਦੀਆਂ ਵੀਡੀਓ ਬਣਾ ਰਹੇ ਹਨ ਕਈ ਸਵਾਲ ਪੁੱਛ ਰਹੇ ਹਨ ਉਸ ਵਿਚਾਰੀ ਤੋਂ ਮਾਲਾ ਵੀ ਨਹੀਂ ਵੇਚੀਆਂ ਜਾ ਰਹੀਆਂ ।

ਤੁਸੀ ਵੀ ਰੱਬ ਦੀ ਰਜਾ ਚ ਰਾਜੀ ਰਿਹਾ ਕਰੋ ਚੰਗੇ ਮਾੜੇ ਦਿਨ ਸਭ ਉਸਦੀਆਂ ਖੇਡਾਂ ਨੇ । ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਕੁੜੀ ਤੇ ਉਸਦੀਆਂ ਅੱਖਾਂ ਕਿਵੇਂ ਦੀਆਂ ਲੱਗਦੀਆਂ ਨੇ ਤੇ ਇਸ ਪੋਸਟ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ । ਸਤਿ ਸ਼੍ਰੀ ਅਕਾਲ