ਸੋਸ਼ਲ ਮੀਡੀਆ ਤੇ ਖੁਸ਼ ਦਿਖਣ ਵਾਲੇ ਲੋਕ ਜਰੂਰੀ ਨਹੀਂ ਕੀ ਅੰਦਰੋਂ ਵੀ ਖੁਸ਼ ਹੋਣ ਹੋ ਸਕਦਾ ਵੀ ਉਹ ਕਿਸੇ ਇਦਾਂ ਦੀ ਮੈਂਟਲ ਹੈਲਥ ਵਿੱਚ ਗੁਜ਼ਰਦੇ ਪਏ ਹੋਣ ਜਿਸ ਦਾ ਨਾਂ ਤਾਂ ਤੁਹਾਨੂੰ ਪਤਾ ਹੋਵੇ ਤੇ ਨਾ ਹੀ ਸਾਨੂੰ ਪਤਾ ਹੋਵੇ ਕਿਉਂਕਿ ਜੇ ਅਜਿਹਾ ਨਾ ਹੁੰਦਾ ਤਾਂ ਸੋਸ਼ਲ ਮੀਡੀਆ ਤੇ ਐਕਟਿਵ RJ ਸਿਮਰਨ ਜੋ ਆਪਣੀਆਂ ਵੀਡੀਓ ਜਰੀਏ ਲੋਕਾਂ ਦਾ ਦਿਲ ਜਿੱਤਦੀ ਪਈ ਸੀ ਲੋਕਾਂ ਨੂੰ ਹਸਾਉਂਦੀ ਪਈ ਸੀ ਉਹ ਆਪਣੀ ਜ਼ਿੰਦਗੀ ਨੂੰ ਅਲਵਿਦਾ ਕਦੇ ਨਾ ਕਹਿੰਦੀ
Video – https://youtu.be/pmvHcnFO8Ow
ਇਸ ਖਬਰ ਨੂੰ ਹਰ ਕੋਈ ਸੁਣ ਕੇ ਹੈਰਾਨ ਰਹਿ ਗਿਆ ਕਿਸੇ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਕਿਵੇਂ ਇੱਕ ਟੈਲੈਂਟਡ ਸੋਹਣੀ ਜਿਹੀ ਪੰਜਾਬਣ ਮੁਟਿਆਰ 25 ਸਾਲ ਦੀ ਉਮਰ ਵਿੱਚ ਇਹ ਦੁਨੀਆਂ ਨੂੰ ਛੱਡ ਕੇ ਚਲੀ ਗਈ ਸਿਮਰਨ ਜੋ ਕਿ ਗੁਰੂਗਰਾਮ ਚ ਰਹਿੰਦੀ ਸੀ ਤੇ ਉਸਦੇ ਫਲੈਟ ਵਿੱਚ ਇੱਕ ਮੁੰਡਾ ਰਹਿੰਦਾ ਸੀ ਤੇ ਇਹੀ ਮੁੰਡੇ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ।
ਪੁਲਿਸ ਨੇ ਜਦੋਂ ਕੁੜੀ ਨੂੰ ਹਸਪਤਾਲ ਲਜਾਇਆ ਤਾਂ ਬਾਅਦ ਵਿੱਚ ਪੁਲਿਸ ਨੇ ਦੱਸਿਆ ਵੀ ਕੁੜੀ ਜ਼ਿੰਦਾ ਨਹੀਂ ਹੈ ਕੁੜੀ ਦੀ ਮੌਤ ਹੋ ਚੁੱਕੀ ਹੈ ਤੇ ਮੌਤ ਦਾ ਕਾਰਨ ਸੁਸਾਈਡ ਦੱਸਿਆ ਗਿਆ।
ਸਿਮਰਨ ਦੀ ਫੈਮਿਲੀ ਨੂੰ ਉਸਦੀ ਡੈਡ ਬੋਡੀ ਦੇ ਦਿੱਤੀ ਗਈ ਹੈ ਪਰ ਫੈਮਲੀ ਇਨਕਾਰ ਕਰਦੀ ਪਈ ਹੈ ਕਿ ਸਾਡੀ ਕੁੜੀ ਨੇ ਸੁਸਾਈਡ ਨਹੀਂ ਕੀਤਾ। ਸਿਮਰਨ ਦੇ ਪਾਪਾ ਜਿਨਾਂ ਦਾ ਨਾਮ ਜਸਵਿੰਦਰ ਸਿੰਘ ਜੋ ਜੰਮੂ ਦੇ ਨਾਨਕ ਨਗਰ ਚ ਰਹਿੰਦੇ ਨੇ ਵਾਰ ਵਾਰ ਇਹੀ ਗੱਲ ਕਹਿ ਰਹੇ ਆ ਕਿ ਸਾਡੀ ਕੁੜੀ ਸੁਸਾਈਡ ਨਹੀਂ ਕਰ ਸਕਦੀ।
ਤੁਹਾਨੂੰ ਦੱਸ ਦਈਏ ਕਿ ਰੇਡੀਓ ਮਿਰਚੀ ਦੁਆਰਾ ਇਸ ਕੁੜੀ ਨੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਸੀ ਜਿਸ ਤੋਂ ਬਾਅਦ ਇਸ ਨੇ 2021 ਵਿੱਚ ਰੇਡੀਓ ਮਿਰਚੀ ਦਾ ਕੰਮ ਛੱਡ ਦਿੱਤਾ ਤੇ ਸੋਸ਼ਲ ਮੀਡੀਆ ਤੇ ਵੀਡੀਓ ਪਾਉਣ ਲੱਗੀ ਤੇ ਇਸ ਦੀਆਂ ਵੀਡੀਓ ਬਹੁਤ ਹੀ ਹਾਸੇ ਵਾਲੀਆਂ ਤੇ ਵਧੀਆ ਹੁੰਦੀਆਂ ਸਨ ਜਿਨਾਂ ਨੂੰ ਲੋਕ ਬਹੁਤ ਹੀ ਜਿਆਦਾ ਪਿਆਰ ਦੇ ਰਹੇ ਸੀ।
ਸਾਰਿਆਂ ਨੂੰ ਵੀਡੀਓ ਦੇਖ ਇਹੀ ਲੱਗਦਾ ਸੀ ਵੀ ਕੁੜੀ ਬਹੁਤ ਹੀ ਖੁਸ਼ ਮਿਜਾਜ਼ ਆ ਇਸ ਦਾ ਸੁਭਾਅ ਬਹੁਤ ਹੀ ਜਿਆਦਾ ਵਧੀਆ ਹੈ। ਸਿਮਰਨ ਦੀ ਮੌਤ ਦਾ ਸੱਚ ਕੀ ਆ ਇਹ ਤਾਂ ਰੱਬ ਹੀ ਜਾਣਦਾ ਹੈ ਜਾਣ ਆਉਣ ਵਾਲੇ ਟਾਈਮ ਚ ਪਤਾ ਲੱਗੂਗਾ ਪਰ ਸੱਚੀ ਯਾਰੋ ਇਸ ਖਬਰ ਨੇ ਸਿਮਰਨ ਦੇ ਚਾਹੁਣ ਵਾਲਿਆਂ ਦੀ ਰੂਹ ਨੂੰ ਹਿਲਾ ਕੇ ਰੱਖ ਦਿੱਤਾ ਉਹਨਾ ਨੇ ਕਦੀ ਸੋਚਿਆ ਨਹੀਂ ਸੀ ਕਿ ਜੋ ਸਾਡੇ ਲਈ ਨਿਤ ਨਵੀਆਂ ਵੀਡੀਓ ਲੈ ਕੇ ਆਉਂਦੀ ਹੈ ਜਿਸ ਨੂੰ ਦੇਖ ਕੇ ਆਪਾਂ ਖੁਸ਼ ਹੁੰਦੇ ਆਂ ਉਹ ਸਦਾ ਲਈ ਸਾਡੇ ਤੋਂ ਦੂਰ ਹੋ ਜਾਵੇਗੀ। ਤੁਸੀਂ ਵੀ ਕਮੈਂਟਾਂ ਚ ਇਸ ਕੁੜੀ ਦੇ ਲਈ ਵਾਹਿਗੁਰੂ ਜੀ ਜਰੂਰ ਲਿਖਿਓ।
Video – https://youtu.be/pmvHcnFO8Ow