ਸੋਨਮ ਬਾਜਵਾ ਅਤੇ ਜੀ ਖਾਨ ਇਕੱਲੇ ਨਹੀਂ ਬਲਕਿ ਹੋਰ ਵੀ ਬੜੇ ਜਿਆਦਾ ਫੇਮਸ ਬੰਦੇ ਨੇ ਜਿਨਾਂ ਨਾਲ ਇਹ ਕੰਮ ਹੋ ਰਿਹਾ ਜਿਵੇਂ ਕਿ ਜਿਹੜਾ ਬੰਦਾ ਥੋੜਾ ਮਸ਼ਹੂਰ ਹੁੰਦਾ ਚਰਚਾ ਚ ਹੁੰਦਾ ਉਹਦੀ ਇਸ ਤਰ੍ਹਾ AI ਨਾਲ ਵੀਡੀਓ ਬਣਾ ਦਿੰਦੇ ਆ, ਜਿਵੇਂ ਕਿ ਆ ਵੇਖੋ ਸੋਨਮ ਬਾਜਵਾ ਤੇ ਜੀ ਖਾਨ ਦੀ ਕਿਸੇ ਨੇ AI ਨਾਲ ਐਡਿਟ ਕਰਕੇ ਵੀਡੀਓ ਪਾਈ ਹੈ ਤੇ ਲੋਕ ਇਸ ਨੂੰ ਬੜਾ ਜਿਆਦਾ ਸ਼ੇਅਰ ਵੀ ਕਰ ਰਹੇ ਆ

ਜੋ ਵੀ ਹੈ ਕਾਫੀ ਗਲਤ ਹੋ ਰਿਹਾ ਤੇ ਇਹਦੇ ਬਾਰੇ ਚ ਅਨਮੋਲ ਕਵਾਤਰਾ ਬੋਲੇ ਵੀ ਨੇ ਕਿਉਂਕਿ ਅਨਮੋਲ ਕਵਾਤਰਾ ਨਾਲ ਵੀ ਇਹ ਕੰਮ ਹੋਇਆ ਉਹਨਾਂ ਦੀ ਇੱਕ ਫੋਟੋ ਸੀ ਕੁੱਲੜ ਪੀਜੇ ਵਾਲੇ ਨਾਲ ਫਿਰ ਉਹਨਾਂ ਦੋਵਾਂ ਦੀ ਵੀ ਇਦਾਂ Kiss ਵਾਲੀ ਵੀਡੀਓ ਬਣਾ ਤੀ AI ਨਾਲ ਤੇ ਬਹੁਤ ਜਿਆਦਾ ਵਾਇਰਲ ਹੋਈ ਤੇ ਲੋਕ ਇਹ ਜੋ ਕੰਮ ਕਰ ਰਹੇ ਆ ਉਹਨਾਂ ਨੂੰ ਲੈ ਕੇ ਅਨਮੋਲ ਕਵਾਤਰਾ ਨੇ ਇਹ ਵੀ ਕਿਹਾ ਵੀ ਮੈਂ ਤਾਂ ਚੀਜ਼ਾਂ ਨੂੰ ਸਮਝਦਾ ਤੇ ਸ਼ਾਇਦ ਕਿਤੇ ਨਾ ਕਿਤੇ ਮੈਂ ਇਸ ਚੀਜ਼ ਨੂੰ ਸਹਿਣ ਵੀ ਕਰ ਲਿਆ ਪਰ ਜਿਹੜੇ ਲੋਕ ਇਹ ਕੰਮ ਕਰ ਰਹੇ ਆ ਜਦੋਂ ਉਹਨਾਂ ਦੇ ਕਿਸੇ ਪਰਿਵਾਰ ਮੈਂਬਰ ਦੀ ਇਦਾਂ ਵੀਡੀਓ ਬਣ ਗਈ। ਤਾਂ ਉਹਨਾਂ ਨੂੰ ਬੜੀ ਤੰਗੀ ਹੋਣੀ ਆ ਫਿਰ ਮੂੰਹ ਵਿਖਾਉਣ ਜੋਗੇ ਵੀ ਨਹੀਂ ਕਿਤੇ ਰਹਿਣਗੇ

ਕਾਫੀ ਜ਼ਿਆਦਾ ਸੌਖਾ ਤਰੀਕਾ ਲੋਕਾਂ ਨੇ ਲੱਭ ਲਿਆ ਲਾਈਕ ਵਿਊ ਲੈਣ ਦਾ ਕਿਸੇ ਵੀ ਫੇਮਸ ਬੰਦੇ ਦੀ ਇਦਾਂ ਐਡਿਟ ਕਰਕੇ ਵੀਡੀਓ ਪਾਓ ਤੇ ਲਾਇਕ ਵਿਊ ਲਓ । ਤੁਸੀਂ ਕਮੈਂਟ ਕਰਕੇ ਦੱਸੋ ਵੀ ਇਹ ਘਟੀਆ ਕੰਮ ਜੋ ਲੋਕ ਕਰ ਰਹੇ ਆ ਇਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ।