Site icon TOP ਪੰਜਾਬ

3 ਬੱਚਿਆਂ ਦੇ ਪਿਤਾ ਨਾਲ ਕੁੜੀ ਨੂੰ ਹੋਇਆ ਪਿਆਰ , ਗੁਸੇ ਚ ਆਏ ਭਰਾਵਾਂ ਨੇ ਭੈਣ ਨੂੰ ਉਤਾਰਿਆ ਮੌਤ ਦੇ ਘਾਟ ਅਤੇ ਫਿਰ…

ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੇ ਪਿੰਡ ਮੁਰਵਾਲ ਵਿੱਚ  ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।  18 ਦਸੰਬਰ ਨੂੰ ਗਦਰਾ ਡਰੇਨ ਨੇੜੇ ਪੁਲ ਹੇਠੋਂ 20 ਸਾਲਾ ਲੜਕੀ ਦੀ ਲਾਸ਼ ਸ਼ੱਕੀ ਹਾਲਤ ਵਿਚ ਮਿਲੀ ਸੀ।  ਲਾਸ਼ ‘ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਪੋਸਟਮਾਰਟਮ ਕਰਵਾਇਆ ਗਿਆ ਜਿਸ ਰਿਪੋਰਟ ਵਿੱਚ ਗਲਾ ਘੁੱਟ ਕੇ ਕਤਲ ਦੀ ਪੁਸ਼ਟੀ ਹੋਈ ਹੈ। ਇਸ ਮਾਮਲੇ ‘ਚ ਪੁਲਸ ਨੇ ਚਚੇਰੇ ਭਰਾ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ ਅਤੇ ਬਾਕੀ ਦੋ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਸ ਦੇ ਨਾਲ ਹੀ ਜਦੋਂ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛ-ਗਿੱਛ ਕੀਤੀ ਤਾਂ ਉਨ੍ਹਾਂ ਨੂੰ ਕੋਝੇ ਜਵਾਬ ਮਿਲੇ। ਇਸ ਤੋਂ ਬਾਅਦ ਜਦੋਂ ਪੁਲਸ ਨੇ ਬਾਰੀਕੀ ਨਾਲ ਜਾਂਚ ਕੀਤੀ ਤਾਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ। ਪੁਲਿਸ ਅਨੁਸਾਰ ਲੜਕੀ ਦਾ ਇੱਕ ਵਿਆਹੁਤਾ ਨਾਲ ਪ੍ਰੇਮ ਸਬੰਧ ਸੀ। ਪਰਿਵਾਰ ਵਾਲਿਆਂ ਨੇ ਵਿਰੋਧ ਕੀਤਾ ਤਾਂ ਲੜਕੀ ਨਹੀਂ ਮੰਨੀ। ਇਸ ਤੋਂ ਬਾਅਦ ਮੁਲਜ਼ਮ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਲੜਕੀ ਦਾ ਕਤਲ ਉਸਦੇ ਅਸਲ ਭਰਾ ਨੇ ਉਸਦੇ ਚਚੇਰੇ ਭਰਾ ਅਤੇ ਮਾਮੇ ਨਾਲ ਮਿਲ ਕੇ ਕੀਤਾ ਸੀ। ਅਤੇ ਮਾਮਲੇ ਨੂੰ ਛੁਪਾਉਣ ਲਈ ਲਾਸ਼ ਨੂੰ ਪੁਲ ਦੇ ਹੇਠਾਂ ਨਾਲੇ ਵਿੱਚ ਸੁੱਟ ਦਿੱਤਾ।

Exit mobile version