ਸਕੂਲ ਦੇ ਵਿਦਿਆਰਥੀਆਂ ਦੀ ਵੱਡੀ ਖਬਰ ਕਿ ਹੁਣ ਉਹਨਾਂ ਨੂੰ 20 ਅਤੇ 21 ਦਸੰਬਰ ਨੂੰ ਛੁੱਟੀ ਹੋਵੇਗੀ। ਇਹ ਛੁੱਟੀ ਕਿਉਂ ਹੋਵੇਗੀ ਅਤੇ ਕਿੱਥੇ ਹੋਵੇਗੀ
ਇਸ ਬਾਰੇ ਵੀ ਗੱਲ ਕਰਦੇ ਹਾਂ 20 ਅਤੇ 21 ਦਸੰਬਰ ਨੂੰ ਲੁਧਿਆਣਾ ਦੇ ਸਕੂਲਾਂ ’ਚ ਛੁੱਟੀ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਹ ਫ਼ੈਸਲਾ ਇਸ ਲਈ ਲਿਆ ਗਿਆ ਹੈ, ਕਿਉਂਕਿ ਚੋਣਾਂ ਦੌਰਾਨ ਚੋਣ ਸਮੱਗਰੀ ਅਤੇ ਪੋਲਿੰਗ ਅਮਲੇ ਨੂੰ ਲਿਜਾਣ ਲਈ ਸਕੂਲੀ ਬੱਸਾਂ ਦੀ ਜ਼ਰੂਰਤ ਹੋਵੇਗੀ , ਜਿਸ ਕਾਰਨ ਬੱਚਿਆਂ ਨੂੰ ਸਕੂਲਾਂ ਤੱਕ ਲਿਜਾਣ ਅਤੇ ਲਿਆਉਣ ਲਈ ਬੱਸਾਂ ਦੀ ਘਾਟ ਹੋ ਸਕਦੀ ਹੈ। ਇਸੇ ਕਰਕੇ ਹੀ ਇਸ ਸਥਿਤੀ ਤੋਂ ਬਚਣ ਦੇ ਲਈ ਬੱਚਿਆਂ ਨੂੰ ਦੋ ਦਿਨ ਦੀਆਂ ਛੁੱਟੀਆਂ ਕੀਤੀਆਂ ਗਈਆਂ ਨੇ ਤਾਂ ਜੋ ਬੱਚਿਆਂ ਨੂੰ ਕੋਈ ਵੀ ਤਕਲੀਫ ਨਾ ਹੋਵੇ |