Headlines

ਅਫਰੀਕਾ ਚ ਕੀੜੇ ਖਾਂ ਰਹੇ ਲੋਕਾਂ ਦੀ ਕੀਤੀ ਖਾਲਸਾ ਐਡ ਨੇ ਮਦਦ

2 ਵਕਤ ਦੀ ਰੋਟੀ ਨਸੀਬ ਨਾ ਹੋਣ ਕਾਰਨ ਇਸ ਪਿੰਡ ਦੇ ਬੱਚੇ ਜਮੀਨ ਵਿੱਚੋ ਪੈਦਾ ਹੋਏ ਕੀੜੇ ਮਕੌੜਿਆਂ ਨੂੰ ਖਾ ਕੇ ਗੁਜ਼ਾਰਾ ਕਰਦੇ ਨੇ ਇਹ ਜਗ੍ਹਾ ਹੈ ਅਫਰੀਕਾ ਦੇ ਮੁਲਕ ਮਿਲਾਵੀ ਦੇ ਪਿੰਡ ਮਚਿੰਗਾ ਦੀ ਜੋ ਕਿ ਦੁਨੀਆਂ ਦੇ ਸਭ ਤੋਂ ਜ਼ਿਆਦਾ ਗਰੀਬ ਮੁਲਕਾਂ ਵਿੱਚੋਂ ਇੱਕ ਹੈ।

ਇਸ ਪਿੰਡ ਵਿੱਚ ਗਰੀਬੀ ਇਨੀ ਜ਼ਿਆਦਾ ਹੈ ਕਿ ਲੋਕਾਂ ਕੋਲ ਖਾਣ ਲਈ ਦੋ ਵਕਤ ਦੀ ਰੋਟੀ ਤੱਕ ਵੀ ਨਹੀਂ ਅਫਰੀਕੀ ਮੁਲਕਾਂ ਦੇ ਲੋਕ ਇੱਕ ਤਾਂ ਜ਼ਿਆਦਾਤਰ ਸੋਕੇ ਕਾਰਨ ਪ੍ਰਭਾਵਿਤ ਹੁੰਦੇ ਨੇ ਅਤੇ ਦੂਜਾ ਇਥੋਂ ਆਉਂਦੇ ਤੂਫਾਨਾ ਕਾਰਨ ਇਹਨਾਂ ਦਾ ਸਭ ਕੁਝ ਬਰਬਾਦ ਹੋ ਜਾਂਦਾ ਖਾਲਸਾ ਐਡ ਹਰ ਵਰੇ ਅਫਰੀਕਾ ਦੇ ਅਲੱਗ ਅਲੱਗ ਮੁਲਕਾਂ ਵਿੱਚ ਜਾ ਕੇ ਇਹੋ ਜਿਹੇ ਲੋੜਵੰਦ ਲੋਕਾਂ ਨੂੰ ਲੱਭ ਕੇ ਉਹਨਾਂ ਤੱਕ ਮਦਦ ਪਹੁੰਚਾਉਣਾ

 

ਇਸ ਵੇਲੇ ਖਾਲਸਾ ਐਡ ਨੇ ਆਪਣੇ ਫੂਡ ਸਕਿਉਰਟੀ ਪ੍ਰੋਜੈਕਟ ਤਹਿਤ ਇਸ ਪਿੰਡ ਦੇ 200 ਲੋਕਾਂ ਨੂੰ ਹਾਈਬ੍ਰਿਡ ਬੀਜ ਐਨਪੀਕੇ ਯੂਰੀਆ ਦੇ 25 25 ਕਿਲੋ ਦੇ ਬੈਗ ਵੰਡੇ ਤਾਂ ਜੋ ਇਹ ਲੋਕ ਆਤਮ ਨਿਰਭਰ ਹੋ ਸਕਣ ਅਤੇ ਖੁਦ ਦਾ ਅਨਾਜ ਉਗਾ ਕੇ ਉਸ ਨਾਲ ਆਪਣੇ ਬੱਚਿਆਂ ਦਾ ਢਿੱਡ ਭਰ ਸਕਣ

ਖਾਲਸਾ ਐਡ ਪਹਿਲਾਂ ਹੀ ਅਫਰੀਕਾ ਵਿੱਚ ਵਾਟਰ ਫੋਰ ਅਮਰੀਕਾ ਦੇ ਪ੍ਰੋਜੈਕਟ ਤਹਿਤ ਬੋਲਹੋਲ ਅਤੇ ਪੀਣ ਵਾਲੇ ਸਾਫ ਪਾਣੀ ਦੇ ਨਲਕੇ ਲਗਾ ਕੇ ਦੇ ਰਿਹਾ। ਸੋਕੇ ਕਾਰਨ ਹੁੰਦੇ ਨੁਕਸਾਨ ਦੀ ਭਰਪਾਈ ਲਈ ਖਾਲਸਾ ਐਡ ਨੇ ਅਫਰੀਕਾ ਦੇ ਚਾਰ ਦੇ ਕਰੀਬ ਮੁਲਕਾਂ ਵਿੱਚ ਸੈਂਕੜੇ ਨਲਕੇ ਲਾਏ ਅਤੇ ਜੋ ਸੇਵਾ ਹਾਲੇ ਤੱਕ ਵੀ ਜਾਰੀ ਹੈ।

ਪੰਜਾਬ ਜਾਂ ਕਿਸੇ ਹੋਰ ਮੁਲਕਾਂ ਵਿੱਚ ਬੈਠੇ ਅਸੀਂ ਲੋਕ ਵਾਕਿਆ ਹੀ ਬੜੇ ਖੁਸ਼ਕਿਸਮਤ ਨੇ ਸਾਨੂੰ ਤਿੰਨ ਵਕਤ ਦਾ ਬੜਾ ਹੀ ਸਾਫ ਸੁਥਰਾ ਤੇ ਤਰ੍ਹਾਂ ਤਰ੍ਹਾਂ ਦਾ ਭੋਜਨ ਖਾਣ ਨੂੰ ਮਿਲ ਰਿਹਾ ਗੁਰੂ ਨਾਨਕ ਸਾਹਿਬ ਦਾ ਸ਼ੁਰੂ ਕੀਤਾ ਲੰਗਰ ਅੱਜ ਵਾਕਿਆ ਹੀ ਦੁਨੀਆਂ ਵਿੱਚ ਬੈਠੇ ਲੋੜਵੰਦ ਲੋਕਾਂ ਨੂੰ ਰਜਾਉਣ ਦਾ ਕੰਮ ਕਰ ਰਿਹਾ। ਖਾਲਸਾ ਐਡ ਦੇ ਹਿੱਸੇ ਆਈ ਇਸ ਸੇਵਾ ਨਾਲ ਜੁੜੀ ਹਰ ਇੱਕ ਸੰਗਤ ਦਾ ਧੰਨਵਾਦ ਜੋ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਦ ਕੱਢਦੇ ਨੇ ਅਤੇ ਇਹੋ ਜਿਹੇ ਲੋੜਵੰਦ ਲੋਕਾਂ ਤੱਕ ਮਦਦ ਪਹੁੰਚਾਉਂਦਾ ਹੈ

Video Link – https://www.instagram.com/reel/DDcIrMxI9Sv/?igsh=MThnc3YyaHk1dzUyZw==

Leave a Reply

Your email address will not be published. Required fields are marked *